ਸੰਗਰੂਰ ,04 ਅਕਤੂਬਰ

ਲਖੀਮਪੁਰ ਘਟਨਾ ਦਾ ਵਿਰੋਧ ਸਾਰੇ ਦੇਸ਼ ਦੇ ਕਿਸਾਨ ਕਰ ਰਹੇ ਹਨ ਉੱਥੇ ਹੀ ਤਮਾਮ ਸਿਆਸੀ ਪਾਰਟੀਆਂ ਭਾਜਪਾ ‘ਤੇ ਨਿਸ਼ਾਨੇ ਸਾਧ ਰਹੀਆਂ ਨੇ, ਇਸ ਮੌਕੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਲਖੀਮਪੁਰ ਦੀ ਘਟਨਾ ਜ਼ੁਲਮ ਦੀ ਹੱਦ ਹੈ, ਸੱਤਾ ਦੇ ਨਸ਼ੇ ‘ਚ ਆਮ ਲੋਕਾਂ ਨੂੰ ਬੀਜੇਪੀ ਸਰਕਾਰ ਕੀੜੇ-ਮਕੌੜੇ ਸਮਝ ਰਹੀ ਹੈ, ਜੋ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਘਟਨਾ ਸਥਾਨ ‘ਤੇ ਜਾਣ ਤੋਂ ਰੋਕਿਆ ਜਾ ਰਿਹਾ ਹੈ।

ਭਗਵੰਤ ਮਾਨ ਨੇ ਇਸ ਨੂੰ ਸ਼ਰੇਆਮ ਧੱਕਾ ਕਰਾਰ ਦਿੱਤਾ ਹੈ, ਭਗਵੰਤ ਮਾਨ ਨੇ ਕਿਹਾ ਕਿ ਜਿੰਨ੍ਹਾਂ ਨੇ ਕਿਸਾਨਾਂ ਨੂੰ ਗੱਡੀ ਹੇਠ ਦਿੱਤਾ ਤੇ ਜਿੰਨਾਂ ਨੇ ਇਹ ਕਰਨ ਲਈ ਸਾਥ ਦਿੱਤਾ ਓੁਨ੍ਹਾਂ ‘ਤੇ 307 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ।

ਦੱਸ ਦਈਏ ਕਿ ਲਖੀਮਪੁਰ ਖੇੜੀ ਘਟਨਾ ਵਿੱਚ ਭਾਜਪਾ ਨੇਤਾ ਦਾ ਨਾਂ ਸਿੱਧਾ ਆ ਰਿਹਾ ਹੈ। ਅਜਿਹੀ ਸਥਿਤੀ ਵਿੱਚ ਵਿਰੋਧੀ ਪਾਰਟੀਆਂ ਨੇ ਜਿਸ ਤਰ੍ਹਾਂ ਇਸ ਘਟਨਾ ਦੇ ਸਬੰਧ ਵਿੱਚ ਸਟੈਂਡ ਲਿਆ ਹੈ, ਇਸ ਨੇ ਭਾਜਪਾ ਦੀ ਫਿਕਰਾੰ ‘ਚ ਵਾਧਾ ਕੀਤਾ ਹੈ।

ਚਾਰ ਮਹੀਨਿਆਂ ਬਾਅਦ ਯੂਪੀ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਅਜਿਹੇ ਵਿੱਚ ਇਹ ਘਟਨਾ ਨਿਸ਼ਚਿਤ ਰੂਪ ਤੋਂ ਭਾਜਪਾ ਲਈ ਚੁਣੌਤੀ ਵਧਾ ਸਕਦੀ ਹੈ। ਪੱਛਮੀ ਯੂਪੀ ਵਿੱਚ ਖੇਤੀਬਾੜੀ ਅੰਦੋਲਨ ਕਾਰਨ ਕਿਸਾਨ ਪਹਿਲਾਂ ਹੀ ਪਰੇਸ਼ਾਨ ਹਨ ਅਤੇ ਹੁਣ ਲਖੀਮਪੁਰ ਦੀ ਘਟਨਾ ਤੋਂ ਬਾਅਦ ਇਹ ਅੰਦੋਲਨ ਪੂਰੇ ਤਰਾਈ ਪੱਟੀ ਵਿੱਚ ਫੈਲ ਜਾਵੇਗਾ। ਲਖੀਮਪੁਰ ਖੇੜੀ ਘਟਨਾ ਦਾ ਮਾਮਲਾ ਸਿੱਧਾ ਸੱਤਾਧਾਰੀ ਭਾਜਪਾ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਇਹ ਸੰਦੇਸ਼ ਗਿਆ ਕਿ ਭਾਜਪਾ ਨੇਤਾਵਾਂ ਨੇ ਜਾਣਬੁੱਝ ਕੇ ਆਪਣੇ ਵਾਹਨਾਂ ਨਾਲ ਕਿਸਾਨਾਂ ਨੂੰ ਲਤਾੜਿਆ।

ਭਾਜਪਾ ਸੱਤਾ ਦੇ ਨਸ਼ੇ ਵਿੱਚ ਡੂੱਬੀ ਹੋਈ ਹੈ ਅਤੇ ਇਹ ਲੋਕ ਆਮ ਆਦਮੀ ਨੂੰ ਕੁਝ ਨਹੀਂ ਸਮਝਦੇ। ਇਸ ਨਾਲ ਕਿਸਾਨਾਂ ਦਾ ਗੁੱਸਾ ਵਧੇਗਾ ਅਤੇ ਹੁਣ ਅੰਦੋਲਨ ਪੂਰੇ ਸੂਬੇ ਵਿੱਚ ਫੈਲ ਸਕਦਾ ਹੈ।

Spread the love