ਟਰੱਕ ਡਰਾਈਵਰਾਂ ਦੀ ਕਮੀ ਨਾਲ ਨਜਿੱਠਣ ਲਈ ਉਨ੍ਹਾਂ ਨੇ ਆਰਜ਼ੀ ਵੀਜ਼ੇ ਜਾਰੀ ਕਰਨ ਦੇ ਸੰਕੇਤ ਦਿੱਤੇ ਹਨ ਤਾਂ ਕਿ ਦੇਸ਼ ‘ਚ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ।

ਯੂਕੇ ‘ਚ ਵੱਡੇ ਪੱਧਰ ‘ਤੇ ਡਰਾਇਵਰਾਂ ਦੀ ਕਮੀ ਚੱਲ ਰਹੀ ਹੈ ਜਿਸ ਕਰਕੇ ਬਰਤਾਨੀਆ ’ਚ ਪੈਟਰੋਲ, ਡੀਜ਼ਲ ਤੇ ਗੈਸ ਦੀ ਸਪਲਾਈ ’ਚ ਪਰੇਸ਼ਾਨੀ ਹੋਣ ਨਾਲ ਹੋਈ ਤੇਲ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਨਿਯਮਾਂ ਨੂੰ ਸਮੀਖਿਆ ਦੇ ਘੇਰੇ ’ਚ ਲਿਆਉਣਗੇ।

ਦੂਸਰੇ ਪਾਸੇ ਯੂਕੇ ਦੀ ਰੋਡ ਹਾਲੇਜ ਐਸੋਸੀਏਸ਼ਨ ਨੇ ਕਿਹਾ ਕਿ ਕਾਮਿਆਂ ਵੱਲੋਂ ਸਨਅਤ ਛੱਡਣ ਕਾਰਨ ਦੇਸ਼ ਇਕ ਲੱਖ ਡਰਾਈਵਰਾਂ ਦੀ ਕਮੀ ਨਾਲ ਜੂਝ ਰਿਹਾ ਹੈ।

ਦੱਸ ਦੇਈਏ ਕਿ ਯੂਕੇ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ 5000 ਵਿਦੇਸ਼ੀ ਟਰੱਕ ਡਰਾਈਵਰਾਂ ਤੇ 5500 ਪੋਲਟਰੀ ਕਾਮਿਆਂ ਲਈ ਉਹ ਆਰਜ਼ੀ ਵੀਜ਼ਾ ਜਾਰੀ ਕਰੇਗਾ

ਹਾਲਾਂਕਿ ਇਸ ਨੂੰ ਖੱੁਲੇ ਤੌਰ ‘ਤੇ ਨਹੀਂ ਸੀ ਕਿਹਾ ਜਾ ਰਿਹਾ ਪਰ ਹੁਣ ਪ੍ਰਧਾਨ ਮੰਤਰੀ ਵਲੋਂ ਦਿੱਤੇ ਸੰਕੇਤਤ ਤੋਂ ਬਾਅਦ ਡਰਾਈਵਰਾਂ ਤੇ ਪੋਲਟਰੀ ਕਾਮਿਆਂ ਦੀ ਕਮੀ ਪੂਰੀ ਕਰਨ ਦੇ ਯਤਨ ਕੀਤੇ ਜਾਣਗੇ.

Spread the love