ਫੂਮੀਓ ਕਿਸ਼ੀਦਾ ਜਾਪਾਨ ਦੇ ਪ੍ਰਧਾਨ ਮੰਤਰੀ ਹੋਣਗੇ।

ਜਾਪਾਨ ਦੀ ਪਾਰਲੀਮੈਂਟ ਨੇ ਉਨ੍ਹਾਂ ਦੀ ਚੋਣ ਕੀਤੀ।

ਜਾਪਾਨ ਦੇ ਪ੍ਰਧਾਨ ਮੰਤਰੀ ਰਹੇ ਯੋਸ਼ਿਹਦੇ ਸੁਗਾ ਨੂੰ ਕਰੋਨਾ ਕਾਲ ਦੌਰਾਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ

ਪਿਆ ਜਿਸ ਕਰਕੇ ਉਨਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।

ਦੂਸਰੇ ਪਾਸੇ ਕਿਸ਼ੀਦਾ ਸਾਹਮਣੇ ਦੇਸ਼ ਵਿੱਚ ਛੇਤੀ ਹੀ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਕਰੋਨਾ ਮਹਾਮਾਰੀ ਅਤੇ ਚੀਨ ਤੇ ਉਤਰ ਕੋਰੀਆ ਤੋਂ ਸੁਰੱਖਿਆ ਖ਼ਤਰਿਆਂ ਨਾਲ ਤੇਜ਼ੀ ਨਾਲ ਨਜਿੱਠਣ ਦੀਆਂ ਚੁਣੌਤੀਆਂ ਹਨ।

ਕਿਸ਼ੀਦਾ ਦੀ ਪਾਰਟੀ ਅਤੇ ਇਸ ਦੇ ਗੱਠਜੋੜ ਭਾਈਵਾਲ ਦਾ ਦੋਵਾਂ ਸਦਨਾਂ ਵਿੱਚ ਬਹੁਮਤ ਹੋਣ ਕਾਰਨ ਉਸ ਨੇ ਸਭ ਤੋਂ ਵੱਡੀ ਵਿਰੋਧੀ ਧਿਰ ਕੰਸਟੀਚਿਊਸ਼ਨਲ ਡੈਮੋਕਰੈਟਿਕ ਪਾਰਟੀ ਆਫ ਜਾਪਾਨ ਦੇ ਮੁਖੀ ਯੂਕੀਓ ਐਡਾਨੋ ਖ਼ਿਲਾਫ਼ ਜਿੱਤ ਦਰਜ ਕੀਤੀ।

ਕਿਸ਼ੀਦਾ ਅਤੇ ਉਸ ਦੀ ਨਵੀਂ ਵਜ਼ਾਰਤ ਅਗਲੇ ਹਫ਼ਤੇ ਸਹੁੰ ਚੁੱਕ ਸਕਦੀ ਹੈ।

Spread the love