ਕਰੋਨਾ ਤੋਂ ਬਾਅਦ ਆਸਟ੍ਰੇਲੀਆ ਦੀ ਸਰਕਾਰ ਨਵੀਆਂ ਸ਼ਰਤਾਂ ਨਾਲ ਢਿੱਲਾਂ ਦੇ ਰਹੀ ਹੈ।

ਸਰਕਾਰ ਵਲੋਂ ਆਸਟ੍ਰੇਲੀਅਨ ਨਾਗਰਿਕ, ਪੀ.ਆਰ. ਤੇ ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਵਾਪਸੀ ਦਾ ਸਂਕੇਤ ਵੀ ਦਿੱਤਾ ਗਿਆ।

ਦੱਸਣਯੋਗ ਹੈ ਕਿ ਮਾਰਚ 2020 ਵਿਚ ਬਾਰਡਰ ਬੰਦ ਹੋਣ ਕਰਕੇ 26,500 ਆਸਟ੍ਰੇਲੀਅਨ ਲੋਕ ਵਾਪਸ ਘਰ ਨੂੰ ਆਉਣ ਦੀ ਤਾਂਘ ਵਿਚ ਬੈਠੇ ਹਨ, ਜਿਨ੍ਹਾਂ ਵਿਚ ਹੁਣ ਵੀ 10 ਹਜ਼ਾਰ ਤੋਂ ਵੱਧ ਅਜੇ ਭਾਰਤ ਵਿਚ ਹਨ।

ਇਹ ਵਾਪਸ ਪਰਤਣ ਲਈ ਉਡੀਕ ਕਰ ਰਹੇ ਹਨ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਕਿਹਾ ਕਿ ਇਕ ਪ੍ਰਣਾਲੀ ਤਿਆਰ ਕੀਤੀ ਜਾ ਰਹੀ ਹੈ।

ਸਭ ਤੋਂ ਪਹਿਲੇ ਪ੍ਰੋਗਰਾਮ ਅਧੀਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਦੇ ਨਾਲ-ਨਾਲ ਹੁਨਰਮੰਦ ਪ੍ਰਵਾਸੀਆਂ ਨੂੰ ਬੁਲਾਇਆ ਜਾਵੇਗਾ ।

ਇਸ ਉਪਰੰਤ ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਲਿਆਉਣ ਲਈ ਕੰਮ ਕੀਤਾ ਜਾਵੇਗਾ ।

ਦੱਸਣਯੋਗ ਹੈ ਕਿ ਅਜੇ ਵੀ ਆਸਟ੍ਰੇਲੀਆ ਕੋਵਿਡ ਦੇ ਘੇਰੇ ਅੰਦਰ ਹੈ ਅਤੇ ਕਈ ਸੂਬਿਆਂ ਵਿਚ ਤਾਲਾਬੰਦੀ ਹੈ । ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕ੍ਰਿਸਮਸ ‘ਤੇ ਬਾਹਰ ਫਸੇ ਆਸਟ੍ਰੇਲੀਆਨ ਨਾਗਰਿਕ ਦੇਸ਼ ਜ਼ਰੂਰ ਪਰਤਣ।

Spread the love