ਨਵੀਂ ਦਿੱਲੀ, 05 ਅਕਤੂਬਰ

ਲਖੀਮਪੁਰ ਘਟਨਾ ਤੋਂ ਬਾਅਦ ਸਿਆਸੀ ਪਾਰਟੀਆਂ ਲਗਾਤਾਰ ਬੀਜੇਪੀ ‘ਤੇ ਨਿਸ਼ਾਨੇ ਸਾਧ ਰਹੀਆਂ ਨੇ, ਤੇ ਘਟਨਾ ਸਥਾਨ ‘ਤੇ ਪਹੁੰਚ ਅਤੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ।

ਇਸਦੇ ਹੀ ਚਲਦਿਆਂ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਵੱਲੋਂ ਵੀ ਅੱਜ ਲਖੀਮਪੁਰ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ, ਜਿੱਥੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸੰਧਵਾ ਨੂੰ ਓਥੋਂ ਦੇ ਪ੍ਰਸ਼ਾਸਨ ਨੇ ਹਿਰਾਸਤ ‘ਚ ਲੈ ਲਿਆ।

ਇਸ ਸਭ ਦੌਰਾਨ ਇਲਾਕੇ ਦੇ ਐਸਡੀਐਮ ਤੇ ਸੰਧਵਾ ਵਿਚਾਲੇ ਬਹਿਸ ਵੀ ਹੋਈ, ਕੁਲਤਾਰ ਸੰਧਵਾਾਂ ਨੇ ਕਿਹਾ ਕਿ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿਸੇ ਨੂੰ ਰੋਕਣ ਦਾ ਜੇਕਰ ਕੋਈ ਪੀੜਤ ਦੇ ਘਰ ਦੁੱਖ ਸਾਂਝਾ ਕਰਨ ਲਈ ਜਾ ਰਿਹਾ ਹੋਵੇ।

Spread the love