ਨਵੀਂ ਦਿੱਲੀ, 6 ਅਕਤੂਬਰ

ਰਾਹੁਲ ਗਾਂਧੀ ਦੇ ਨਾਲ ਅੱਜ ਪੰਜਾਬ ਦੇ ਮੁੱਖ ਮੰਤਰੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਲਖੀਮਪੁਰ ਖੀਰੀ ਦਾ ਦੌਰਾਨ ਕਰਨ ਜਾ ਰਹੇ ਹਨ। ਬੇਸ਼ੱਕ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ।

ਦੱਸ ਦੇਈਏ ਕਿ ਰਾਹੁਲ ਗਾਂਧੀ ਦਿੱਲੀ ਏਅਰਪੋਰਟ ‘ਤੇ ਪਹੁੰਚ ਚੁੱਕੇ ਹਨ ਕਿ ਇਸ ਦੌਰਾਨ ਪੁਲਿਸ ਨੇ ਲਖਨਊ ਏਅਰਪੋਰਟ’ ‘ਤੇ ਸੁਰੱਖਿਆ ਵਧਾ ਦਿੱਤੀ ਹੈ। ਉੱਥੇ ਬੈਰੀਕੇਡਿੰਗ ਕੀਤੀ ਗਈ ਹੈ। ਰਾਹੁਲ ਗਾਂਧੀ ਲਖੀਮਪੁਰ ਜਾਣਾ ਚਾਹੁੰਦੇ ਹਨ, ਇਸਦੇ ਲਈ ਉਹ ਫਲਾਈਟ ਤੋਂ ਪਹਿਲਾਂ ਲਖਨਊ ਜਾ ਰਹੇ ਹਨ।

ਇਸ ਦੌਰਾਨ ਲਖਨਊ ਦੇ ਕਮਿਸ਼ਨਰ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਹਵਾਈ ਅੱਡੇ ਤੋਂ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਲਖਨਊ ਦੇ ਕਮਿਸ਼ਨਰ ਨੇ ਦੱਸਿਆ ਕਿ ਕਾਂਗਰਸੀ ਵਰਕਰ ਇਸ ਸਮੇਂ ਸੀਤਾਪੁਰ ਵਿੱਚ ਮੌਜੂਦ ਹਨ। ਅਜਿਹੀ ਸਥਿਤੀ ਵਿੱਚ ਰਾਹੁਲ ਗਾਂਧੀ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਸੀਤਾਪੁਰ ਨਾ ਜਾਣ।

Spread the love