ਬਠਿੰਡਾ, 06 ਅਕਤੂਬਰ

ਗਿਆਨੀ ਜ਼ੈਲ ਸਿੰਘ ਸਕੂਲ ਆਫ਼ ਆਰਕੀਟੈਕਚਰ ਐਂਡ ਪਲੈਨਿੰਗ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਲੋਂ ਵਿਸ਼ਵ ਆਰਕੀਟੈਕਚਰ ਦਿਵਸ ਧੂਮਧਾਮ ਅਤੇ ਸ਼ਾਨੋ-ਸ਼ੋਕਤ ਨਾਲ ਮਨਾਇਆ ਗਿਆ, ਜੋ ਕਿ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀਆਂ ਲਈ ਖੁੱਲ੍ਹਾ ਪ੍ਰੋਗਰਾਮ ਸੀ।

ਸਵੇਰ ਦੇ ਸੈਸ਼ਨ ਦੇ ਇਵੈਂਟਸ ਗ੍ਰੇਸ ਦਿ ਟਰੇਸ, ਵਰਥ ਦਿ ਵਰਡ ਐਂਡ ਸ਼ੇਪ – ਏ -ਟੂਨ ਆਦਿ ਮੁਕਾਬਲੇ ਸਨ। ਦਿਲਚਸਪ ਮੁਕਾਬਲੇ ਵਿਚ “ਗ੍ਰੇਸ ਦਿ ਟਰੇਸ” ਦੀ ਜੇਤੂ ਚਾਰਲੀਨਾ ਜੇ ਦੱਤਾ (2k19) ਨੂੰ ਐਲਾਨਿਆ ਗਿਆ, ਜਦੋਂ ਕਿ ਉਪ ਜੇਤੂ ਦਾ ਖ਼ਿਤਾਬ ਸ਼ਮਸ਼ੇਰ ਸਿੰਘ (2019) ਨੂੰ ਮਿਲਿਆ।

ਇਸੇ ਤਰ੍ਹਾਂ “ਵਰਥ ਦਿ ਵਰਡ” ਲਈ ਜੇਤੂ ਸੋਮਦੱਤਾ ਚੈਟਰਜੀ (2k19) ਸੀ ਅਤੇ ਫਸਟ ਰਨਰਅਪ ਬਿਕਸ (2k19) ਸੀ। “ਸ਼ੇਪ – ਏ -ਟੂਨ” ਦੇ ਲਈ ਸਾਂਝੇ ਜੇਤੂ ਬਿਸਵਾਜੀਤ ਮੰਡਲ (2019) ਅਤੇ ਵਿਸ਼ਾਲ (2019) ਸਨ, ਜਦੋਂ ਕਿ ਫਸਟ ਰਨਰਅਪ ਵਰੁਣ ਸਿੰਗਲਾ (2020) ਅਤੇ ਅਮਰਜੀਤ (2020) ਅਤੇ ਸੈਕਿੰਡ ਰਨਰਅੱਪ ਕਸ਼ਯਪ ਸੌਮਯਮ (2019) ਅਤੇ ਲੋਹਿਤ ਯਾਦਵ (2019) ਸਨ।

ਸ਼ਾਮ ਦੇ ਸੈਸ਼ਨ ਵਿੱਚ, “ਅੰਤਰ-ਹਾਊਸ ਕਵਿਜ਼” ਮੁਕਾਬਲੇ ਆਯੋਜਿਤ ਕੀਤੇ ਗਏ ਸਨ। ਵੱਖ-ਵੱਖ ਹਾਊਸਜ਼ ਦੇ ਨਾਮ: ਰੋਮਨ, ਆਰੀਅਨ, ਯੂਨਾਨੀ ਅਤੇ ਮਿਸਰੀ ਸਨ। ਮੁਕਾਬਲੇ ਦੇ ਕੁੱਲ ਪੰਜ ਗੇੜ ਸਨ। ਦਿਲਚਸਪ ਮੁਕਾਬਲਿਆਂ ਵਿੱਚ, ਆਰੀਅਨਜ਼ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਰੋਮਨਜ਼ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।

ਇਸ ਸਮਾਗਮ ਦਾ ਆਯੋਜਨ ਪ੍ਰੋ (ਡਾ.) ਭੁਪਿੰਦਰਪਾਲ ਸਿੰਘ ਢੋਟ ਦੀ ਅਗਵਾਈ ਹੇਠ ਆਰਕੀਟੈਕ ਗੁਰਮੀਤ ਕੌਰ ਵਲੋਂ ਕੀਤਾ ਗਿਆ। ਇਸ ਸਮਾਗਮ ਦੀ ਮੇਜ਼ਬਾਨੀ ਜੀ.ਜੈਡ.ਐਸ. ਸਕੂਲ ਆਫ਼ ਆਰਕੀਟੈਕਚਰ ਐਂਡ ਪਲਾਨਿੰਗ, ਐਮ.ਆਰ.ਐਸ.ਪੀ.ਟੀ.ਯੂ., ਬਠਿੰਡਾ ਦੀ ਆਰਟ ਬਾਡੀ ਦੁਆਰਾ ਕੀਤੀ ਗਈ ਸੀ, ਜਿਸ ਵਿੱਚ ਪ੍ਰਧਾਨ- ਪੀਯੂਸ਼ ਮੌਰੀਆ; ਉਪ ਪ੍ਰਧਾਨ- ਸਿਮਰਪ੍ਰੀਤ ਕੌਰ; ਖਜ਼ਾਨਚੀ- ਸਾਹਿਲ ਸਿੰਗਲਾ; ਸਕੱਤਰ- ਸ਼ਰੂਤੀ ਕੱਕੜ; ਹਾਊਸ ਕਪਤਾਨ- ਦਮਨਪ੍ਰੀਤ ਜਾਖੜ, ਲਵਲੀ ਚਿਲਾਨਾ, ਹਰਸ਼ਿਤਾ ਕੌਰ, ਸੂਰਿਆ ਆਹੂਜਾ ਸਨ। 2018 ਬੈਚ ਦੀ ਗੀਤਿਕਾ ਗੁਪਤਾ, ਰਮਨ ਚੌਹਾਨ, ਮਨੋਜ ਦਾਸ ਅਤੇ ਨੀਲੇਸ਼ ਨੇ ਵੀ ਪ੍ਰੋਗਰਾਮ ਦੇ ਆਯੋਜਨ ਵਿਚ ਅਹਿਮ ਭੁੱਮਿਕਾ ਨਿਭਾਈ ।

ਸਮਾਗਮ ਦੇ ਮੁੱਖ ਮਹਿਮਾਨ ਯੂਨੀਵਰਸਿਟੀ, ਰਜਿਸਟਰਾਰ, ਪ੍ਰੋ: ਗੁਰਿੰਦਰਪਾਲ ਸਿੰਘ ਬਰਾੜ ਸਨ ਅਤੇ ਵਿਸ਼ੇਸ਼ ਮਹਿਮਾਨ ਕੈਂਪਸ ਡਾਇਰੈਕਟਰ ਅਤੇ ਐਮ.ਆਰ.ਐਸ.ਪੀ.ਟੀ.ਯੂ., ਡੀਨ ਅਕਾਦਮਿਕ, ਡਾ. ਸਵੀਨਾ ਬਾਂਸਲ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਜਿਹੇ ਸਮਾਗਮਾਂ ਵਿੱਚ ਹੋਰ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਸਰਟੀਫਿਕੇਟ ਅਤੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਲਈ ਸਮਾਪਤੀ ਨੋਟ ਆਰਕੀਟੈਕ ਕਨਿਸ਼ਕ ਦੁਆਰਾ ਦਿੱਤਾ ਗਿਆ।

ਵਿਭਾਗ ਦੇ ਮੁਖੀ ਪ੍ਰੋ. (ਡਾ.) ਭੁਪਿੰਦਰ ਪਾਲ ਸਿੰਘ ਢੋਟ, ਆਰਕੀਟੈਕ ਕਪਿਲ ਅਰੋੜਾ, ਆਰਕੀਟੈਕ ਕਾਜਲ ਹਾਂਡਾ ਅਰਸ਼ੀ, ਆਰਕੀਟੈਕ ਗੁਰਮੀਤ ਕੌਰ ਅਤੇ ਆਰਕੀਟੈਕ ਜਸਲੀਨ ਕੌਰ ਨੇ ਪ੍ਰੋਗਰਾਮ ਦੀ ਸਫਲਤਾ ਲਈ ਖੂਬ ਮਿਹਨਤ ਕੀਤੀ। ਪ੍ਰੋ. ਢੋਟ ਨੇ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕ ਮੈਂਬਰਾਂ ਨੂੰ ਸਮਾਗਮ ਨੂੰ ਸਫਲ ਅਤੇ ਯਾਦਗਾਰੀ ਬਣਾਉਣ ਲਈ ਵਧਾਈ ਦਿੰਦਿਆਂ ਸ਼ਲਾਘਾ ਕੀਤੀ। 

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਨੇ ਵੀ ਵਿਭਾਗ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਵਿਭਾਗ ਨੂੰ ਪੰਜਾਬ ਦੇ ਪ੍ਰਸਿੱਧ ਆਰਕੀਟੈਕਚਰ ਸਕੂਲ ਵਜੋਂ ਬਣਾਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

Spread the love