ਤਾਈਵਾਨ ਦੇ ਰੱਖਿਆ ਖੇਤਰ ਵਿੱਚ ਘੁਸਪੈਠ ਕਰਕੇ ਚੀਨ ਇਸ ਨੂੰ ਡਰਾਉਣ ਧਮਕਾਉਣ ਵਿੱਚ ਲੱਗਾ ਹੋਇਆ ਹੈ।

ਸ਼ੁੱਕਰਵਾਰ ਤੋਂ, ਪੀਪਲਜ਼ ਲਿਬਰੇਸ਼ਨ ਆਰਮੀ ਨੇ 150 ਤੋਂ ਜ਼ਿਆਦਾ ਲੜਾਕੂ ਜਹਾਜ਼ ਭੇਜੇ ਹਨ, ਜਿਨ੍ਹਾਂ ਵਿੱਚ ਪ੍ਰਮਾਣੂ ਹਥਿਆਰਬੰਦ ਜਹਾਜ਼ ਵੀ ਸ਼ਾਮਲ ਹਨ।

ਅਮਰੀਕਾ ਨੇ ਚੀਨ ਦੇ ਇਸ ਕਦਮ ਨੂੰ ਉਕਸਾਉਣ ਵਾਲੀ ਕਾਰਵਾਈ ਦੱਸਿਆ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਸਾਡੀ ਤਾਈਵਾਨ ਸਟਰੇਟ ਵਿੱਚ ਸ਼ਾਂਤੀ ਅਤੇ ਸਥਿਰਤਾ ਵਿੱਚ ਸਥਾਈ ਦਿਲਚਸਪੀ ਹੈ, ਇਸ ਲਈ ਅਸੀਂ ਉਸਦੀ ਸਹਾਇਤਾ ਕਰਨਾ ਜਾਰੀ ਰੱਖਾਂਗੇ।

ਦੱਸ ਦੇਈਏ ਕਿ ਤਾਇਵਾਨ ਦਾ ਤਿੰਨ ਦਿਨਾਂ ਤੋਂ ਲਗਾਤਾਰ ਫੌਜੀ ਸ਼ੋਸ਼ਣ ਕਰ ਰਹੇ ਚੀਨ ਨੇ ਇਸ ਖੇਤਰ ਵਿਚ ਆਪਣੀ ਸ਼ਕਤੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਕਰਦੇ ਹੋਏ ਤਾਇਪੈ ਵੱਲ 52 ਜੰਗੀ ਜਹਾਜ਼ ਉਡਾਏ।

ਤਾਇਵਾਨ ਦੇ ਰੱਖਿਆ ਮੰਤਰਾਲੇ ਮੁਤਾਬਕ ਉਡਾਣ ਭਰਨ ਵਾਲੇ ਜੰਗੀ ਜਹਾਜ਼ਾਂ ਵਿਚ 34 ਜੇ-16 ਜੰਗੀ ਜਹਾਜ਼ ਅਤੇ 12 ਐੱਚ-6 ਬੰਬ ਸੁੱਟਣ ਵਾਲੇ ਜਹਾਜ਼ ਸਨ।

ਤਾਇਵਾਨ ਦੀ ਹਵਾਈ ਸੈਨਾ ਨੇ ਚੀਨ ਦੇ ਇਨ੍ਹਾਂ ਜੰਗੀ ਜਹਾਜ਼ਾਂ ਨੂੰ ਵਾਪਸ ਮੁੜਨ ਲਈ ਮਜਬੂਰ ਕੀਤਾ ਅਤੇ ਆਪਣੀ ਹਵਾਈ ਰੱਖਿਆ ਪ੍ਰਣਾਲੀ ਉੱਤੇ ਚੀਨੀ ਜੰਗੀ ਜਹਾਜ਼ਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ।

ਦਰਅਸਲ ਚੀਨ ਦੇ ਘਰੇਲੂ ਯੁੱਧ ਤੋਂ ਵੱਖ ਹੋਣ ਤੋਂ ਬਾਅਦ, ਤਾਈਵਾਨ 7 ਦਹਾਕਿਆਂ ਤੋਂ ਵੱਧ ਸਮੇਂ ਤੋਂ ਸਵੈ-ਸ਼ਾਸਨ ਵਾਲਾ ਰਾਜ ਰਿਹਾ ਹੈ,ਹਾਲਾਂਕਿ ਚੀਨ ਨੇ ਤਾਈਵਾਨ ਉੱਤੇ ਕਦੇ ਵੀ ਰਾਜ ਨਹੀਂ ਕੀਤਾ।

ਜਿਸਦੀ ਆਬਾਦੀ 2 ਕਰੋੜ 40 ਲੱਖ ਦੀ ਅਬਾਦੀ ਵਾਲੇ ਦੇਸ਼ ‘ਤੇ ਚੀਨ ਕਬਜ਼ਾ ਕਰਨ ਦੀ ਤਾਕ ‘ਚ ਹੈ।

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਹੈ ਕਿ ਜੇਕਰ ਲੋੜ ਪਈ ਤਾਂ ਉਹ ਤਾਈਵਾਨ ਨੂੰ ਫੜਨ ਲਈ ਫੌਜੀ ਤਾਕਤ ਦੀ ਵਰਤੋਂ ਕਰਨ ਤੋਂ ਸੰਕੋਚ ਨਹੀਂ ਕਰਨਗੇ।

ਹਾਲ ਹੀ ਵਿੱਚ ਤਾਈਵਾਨ ਨੇ ਟ੍ਰਾਂਸ-ਪੈਸੀਫਿਕ ਫ੍ਰੀ-ਟ੍ਰੇਡ ਐਗਰੀਮੈਂਟ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦਿੱਤੀ ਹੈ। ਚੀਨ ਇਸ ਕਦਮ ਦੇ ਵਿਰੁੱਧ ਹੈ।

Spread the love