ਨਵੀਂ ਦਿੱਲੀ, 07 ਅਕਤੂਬਰ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਸੱਦੇ ਅਨੁਸਾਰ ਅੱਜ ਮੋਹਾਲੀ ਤੋਂ ਚੱਲ ਕੇ ਲਖ਼ੀਮਪੁਰ ਖ਼ੀਰੀ ਜਾਣ ਲਈ ਰਵਾਨਾ ਹੋਏ ਕਾਂਗਰਸ ਦੇ ਕਾਫ਼ਿਲੇ ਨੂੰ ਹਰਿਆਣਾ ਉੱਤਰ-ਪ੍ਰਦੇਸ਼ ਬਾਰਡਰ ’ਤੇ ਸਹਾਰਨਪੁਰ ਵਿਖ਼ੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਕਾਫ਼ਿਲੇ ਨੂੰ ਰੋਕ ਲੈਣ ਉਪਰੰਤ ਅੰਤ ਸਿੱਧੂ ਸਣੇ ਪੰਜਾਬ ਦੇ ਕਈ ਮੰਤਰੀਆਂ ਅਤੇ ਵਿਧਾਇਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਜਿਹੜੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਅੰਦਰ ਬਿਠਾ ਲਿਆ ਗਿਆ ਹੈ, ਉਨ੍ਹਾਂ ਵਿੱਚ ਸਿੱਧੂ ਤੋਂ ਇਲਾਵਾ ਪੰਜਾਬ ਦੇ ਮੰਤਰੀ ਪਰਗਟ ਸਿੰਘ, ਵਿਜੇ ਇੰਦਰ ਸਿੰਗਲਾ,ਗੁਰ ਕੀਰਤ ਸਿੰਘ ਕੋਟਲੀ ਅਤੇ ਰਾਜਾ ਵੜਿੰਗ ਸ਼ਾਮਲ ਹਨ। ਇਸ ਤੋਂ ਇਲਾਵਾ ਕਾਂਗਰਸ ਦੇ ਵਰਕਿੰਗ ਪ੍ਰਧਾਨ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ, ਵਰਕਿੰਗ ਪ੍ਰਧਾਨ ਵਿਨ ਗੋਇਲ, ਫ਼ਤਹਿਜੰਗ ਸਿੰਘ ਬਾਜਵਾ, ਮਦਨ ਲਾਲ ਜਲਾਲਪੁਰ ਵਿਧਾਇਕ, ਬਲਵਿੰਦਰ ਸਿੰਘ ਲਾਡੀ ਵਿਧਾਇਕ ਆਦਿ ਸ਼ਾਮਲ ਦੱਸੇ ਗਏ ਹਨ।

Spread the love