09 ਅਕਤੂਬਰ

7 ਅਕਤੂਬਰ ਤੋਂ ਮਾਤਾ ਦੇ ਨਰਾਤੇ ਸ਼ੁਰੂ ਹਨ ।

7 ਅਕਤੂਬਰ ਤੋਂ 15 ਅਕਤੂਬਰ ਤੱਕ ਨਰਾਤੇ ਚਲਣਗੇ । ਸ਼ਾਸਤਰਾਂ ‘ਚ ਇਸ ਦੌਰਾਨ ਕੁਝ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਜਿਨ੍ਹਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ।

ਆਓ ਜਾਣਦੇ ਹਾਂ ਨਰਾਤਿਆਂ ਦੌਰਾਨ ਕਿਹੜੀਆਂ ਚੀਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ

ਤੁਹਾਨੂੰ ਦੱਸ ਦੇਈਏ ਕਿ ਨਰਾਤਿਆਂ ‘ਚ ਲੱਸਣ, ਪਿਆਜ਼, ਨਾਨ-ਵੈੱਜ ਤੇ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਜਿਸ ਘਰ ‘ਚ ਨਰਾਤਿਆਂ ਦੀ ਅਖੰਡ ਜਿਓਤੀ ਰੱਖੀ ਹੋਵੇ , ਉਸ ਘਰ ‘ਚ ਇਕ ਵਿਅਕਤੀ ਦਾ ਹਰ ਵੇਲੇ ਘਰ ‘ਚ ਰਹਿਣਾ ਜਰੂਰੀ ਹੁੰਦਾ ਹੈ। ਅਖੰਡ ਜਿਓਤੀ ਵਾਲੀ ਜਗ੍ਹਾ ਨੂੰ ਸੁੰਨਾ ਨਾ ਛੱਡੋ। ਨਰਾਤਿਆਂ ‘ਚ ਕਾਲੇ ਕੱਪੜੇ ਨਾ ਪਾਓ। ਵਰਤ ਰੱਖਣ ਵਾਲੇ ਲੋਕ ਬ੍ਰਹਮਚਾਰੀਆ ਦੀ ਪਾਲਣਾ ਕਰੋ। ਨਰਾਤਿਆਂ ‘ਚ ਵਾਲ਼ ਤੇ ਨਹੁੰ ਨਾ ਕੱਟੋ।

Spread the love