ਚੰਡੀਗੜ੍ਹ, 11 ਅਕਤੂਬਰ

ਪੰਜਾਬ ‘ਚ ਬਿਜਲੀ ਦਾ ਸੰਕਟ ਵੱਧ ਦਾ ਜਾ ਰਿਹਾ ਹੈ। ਕੋਲੇ ਦੀ ਕਮੀ ਕਾਰਨ ਬਿਜਲੀ ਉਤਪਾਦਨ ਅੱਧੇ ਤੋਂ ਵੀ ਘੱਟ ਰਹਿ ਗਿਆ ਹੈ। ਸੂਬੇ ਦੇ 6ਵੇਂ ਥਰਮਲ ਪਲਾਂਟ ਯੂਨਿਟ ਨੂੰ ਬੰਦ ਕਰਨਾ ਪਿਆ ਹੈ। ਬੀਤੇ ਕੱਲ੍ਹ ਗੋਇੰਦਵਾਲ ਸਾਹਿਬ ਦੀ ਇੱਕ ਯੂਨਿਟ ਬੰਦ ਕਰਨੀ ਪਈ । ਹਾਲਾਂਕਿ, ਪਹਿਲਾਂ ਬੰਦ ਕੀਤੇ ਗਏ 5 ਯੂਨਿਟਾਂ ਵਿੱਚੋਂ, ਇੱਕ ਨੂੰ ਬਾਅਦ ਵਿੱਚ ਚਲਾ ਦਿੱਤਾ ਗਿਆ ਸੀ। ਇਸ ਵੇਲੇ ਪ੍ਰਾਈਵੇਟ ਥਰਮਲ ਪਲਾਂਟਾਂ ਕੋਲ 36 ਘੰਟਿਆਂ ਦਾ ਕੋਲਾ ਬਚਿਆ ਹੈ।

ਇਸ ਦੇ ਨਾਲ ਹੀ ਐਤਵਾਰ ਨੂੰ ਸਰਕਾਰੀ ਥਰਮਲ ਪਲਾਂਟਾਂ ਲਈ ਕੋਲੇ ਦੇ 11 ਰੈਕ ਪਹੁੰਚ ਗਏ ਹਨ, ਜਿਨ੍ਹਾਂ ਨੂੰ ਪਲਾਂਟ ਤੱਕ ਪਹੁੰਚਣ ਵਿੱਚ 2 ਤੋਂ 3 ਦਿਨ ਲੱਗਣਗੇ। ਜਿਹੜੇ ਪਲਾਂਟ ਚੱਲ ਰਹੇ ਹਨ ਉਹ ਵੀ ਬਿਜਲੀ ਦੀ ਸਮਰੱਥਾ ਦਾ ਅੱਧਾ ਉਤਪਾਦਨ ਕਰ ਰਹੇ ਹਨ। ਇਨ੍ਹਾਂ ਹਾਲਾਤਾਂ ਤੋਂ ਇਹ ਸਪੱਸ਼ਟ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਜੇ ਵੀ 15 ਅਕਤੂਬਰ ਤੱਕ 4 ਤੋਂ 6 ਘੰਟੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ।

ਪਾਵਰਕਾਮ ਦੇ CMD ਏ. ਵੇਣੂਪ੍ਰਸਾਦ ਨੇ ਕਿਹਾ ਕਿ ਲੋੜ ਅਨੁਸਾਰ ਕੋਲਾ ਨਹੀਂ ਆ ਰਿਹਾ ਹੈ। ਸਾਨੂੰ 22 ਰੈਕ ਕੋਲੇ ਦੀ ਜ਼ਰੂਰਤ ਸੀ ਪਰ ਸਿਰਫ 11 ਮਿਲੇ। ਇਸ ਕਾਰਨ, ਬਿਜਲੀ ਦੇ ਉਤਪਾਦਨ ਅਤੇ ਮੰਗ ਦੇ ਵਿੱਚ ਬਹੁਤ ਵੱਡਾ ਅੰਤਰ ਆਇਆ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਅਗਲੇ 4 ਦਿਨਾਂ ਬਾਅਦ ਬਿਜਲੀ ਦੇ ਹਾਲਾਤਾਂ ‘ਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ।

ਪੰਜਾਬ ਵਿੱਚ ਬਿਜਲੀ ਦੀ ਮੰਗ ਲਗਭਗ 8,300 ਮੈਗਾਵਾਟ ਪ੍ਰਤੀ ਦਿਨ ਹੈ। ਇਸ ਵੇਲੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਅੱਧੀ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਸਰਕਾਰੀ ਥਰਮਲ ਪਲਾਂਟਾਂ ‘ਤੇ ਬਿਜਲੀ ਉਤਪਾਦਨ ਘਟ ਕੇ 1,500 ਮੈਗਾਵਾਟ ਤੱਕ ਗਿਰ ਚੂੱਕੇਆ ਹੈ । ਜਿਸ ਤੋਂ ਬਾਅਦ ਪੰਜਾਬ ਸਰਕਾਰ ਹੁਣ ਨੈਸ਼ਨਲ ਗਰਿੱਡ ਤੋਂ 11.60 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਖਰੀਦ ਰਹੀ ਹੈ। ਐਤਵਾਰ ਨੂੰ ਵੀ 1,800 ਮੈਗਾਵਾਟ ਬਿਜਲੀ ਖਰੀਦੀ ਗਈ। ਇਸ ਦੇ ਬਾਵਜੂਦ ਤਿਉਹਾਰਾਂ ਦੇ ਸੀਜ਼ਨ ਦੌਰਾਨ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Spread the love