ਨਵੀਂ ਦਿੱਲੀ , 11 ਅਕਤੂਬਰ

ਤਿਉਹਾਰਾਂ ਦੇ ਸੀਜ਼ਨ ਵਿੱਚ, ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਧਾਤਾਂ ਦੀਆਂ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਪਿਛਲੇ ਹਫ਼ਤੇ ਦੇ ਆਖ਼ਰੀ ਦਿਨਾਂ ਦੇ ਮੁਕਾਬਲੇ ਸੋਨੇ ਦੇ ਰੇਟ ਵਿੱਚ ਗਿਰਾਵਟ ਆਈ ਹੈ ਅਤੇ ਚਾਂਦੀ ਦੇ ਰੇਟ ਅੱਗੇ ਨਾਲੋਂ ਥੋੜ੍ਹਾ ਵੱਧ ਗਿਆ ਹੈ। ਮਾਹਰਾਂ ਦੇ ਮੁਤਾਬਿਕ ਭਾਰਤੀ ਸਰਾਫ਼ਾ ਬਾਜ਼ਾਰ ਵਿੱਚ ਆਉਣ ਵਾਲੇ ਕੁੱਝ ਦਿਨਾਂ ਵਿੱਚ ਧਾਤਾਂ ਦੀ ਕੀਮਤ ਵਿੱਚ ਵਾਧਾ ਰਹੇਗਾ।

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ (India Bullion And Jewellers Association) ਦੇ ਮੁਤਾਬਿਕ, ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ, ਸੋਮਵਾਰ, 11 ਅਕਤੂਬਰ ਦੀ ਸਵੇਰ ਨੂੰ, 999 ਸ਼ੁੱਧਤਾ ਵਾਲੇ 24 ਕੈਰਟ ਸੋਨੇ ਦੇ ਰੇਟ ਵਿੱਚ 14 ਰੁਪਏ ਦੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ।

ਇਸ ਨਾਲ 24 ਕੈਰਟ ਸੋਨੇ ਦਾ ਰੇਟ ਘੱਟ ਕੇ 46,966 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਿਆ ਹੈ। ਦੂਜੇ ਪਾਸੇ ਚਾਂਦੀ ਦੇ ਰੇਟ ਵਿੱਚ 295 ਰੁਪਏ ਵਾਧਾ ਹੋਇਆ ਹੈ । ਪਿਛਲੇ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਦੇ ਮੁਕਾਬਲੇ ਅੱਜ ਚਾਂਦੀ ਦਾ ਰੇਟ ਵਧ ਕੇ 61,375 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।

ਸ਼ੁੱਕਰਵਾਰ ਸ਼ਾਮ ਨੂੰ ਸਵੇਰ ਦੇ ਮੁਕਾਬਲੇ ਸ਼ਾਮ ਨੂੰ ਸੋਨੇ ਅਤੇ ਚਾਂਦੀ ਦੇ ਰੇਟ ਵਿੱਚ ਉਛਾਲ ਦੇਖਣ ਨੂੰ ਮਿਲਿਆ। ਜਿੱਥੇ 999 ਸ਼ੁੱਧਤਾ ਵਾਲੇ 24 ਕੈਰਟ ਸੋਨੇ ਦਾ ਰੇਟ ਸ਼ਾਮ ਨੂੰ 46980 ‘ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ 61080 ਰੁਪਏ ਪ੍ਰਤੀ ਕਿੱਲੋ ਦਰਜ ਕੀਤੀ ਗਈ।

Spread the love