ਨਵੀਂ ਦਿੱਲੀ, 11 ਅਕਤੂਬਰ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬਿਜਲੀ ਸੰਕਟ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।

ਦਰਅਸਲ, ਕੇਂਦਰੀ ਊਰਜਾ ਮੰਤਰੀ ਆਰ.ਕੇ ਸਿੰਘ ਨੇ ਕਿਹਾ ਕਿ ਦਿੱਲੀ ਨੂੰ ਜਿੰਨ੍ਹੀ ਬਿਜਲੀ ਦੀ ਲੋੜ ਹੈ ਉਹ ਮਿਲ ਰਹੀ ਹੈ ਅਤੇ ਮਿਲਦੀ ਰਹੇਗੀ। ਉਨ੍ਹਾਂ ਦੇ ਬਿਆਨ ਨੂੰ ਲੈ ਕੇ ਮਨੀਸ਼ ਸਿਸੋਦੀਆ ਨੇ ਹੁਣ ਕਿਹਾ ਕਿ ਕੇਂਦਰ ਸਰਕਾਰ ਸੰਕਟ ‘ਤੇ ਆਪਣੀਆਂ ਅੱਖਾਂ ਬੰਦ ਕਰ ਲੈਂਦੀ ਹੈ। ਜੇਕਰ ਕੋਈ ਕਮੀ ਹੈ ਤਾਂ ਸਰਕਾਰ ਨੂੰ ਇਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

ਮਨੀਸ਼ ਸਿਸੋਦੀਆ ਨੇ ਕਿਹਾ, “ਜਿਸ ਮੋੜ ’ਤੇ ਅੱਜ ਕੇਂਦਰ ਸਰਕਾਰ ਪਹੁੰਚ ਗਈ ਹੈ, ਉਸ ਤੋਂ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੁਆਰਾ ਸਰਕਾਰ ਨਹੀਂ ਚਲਾਈ ਜਾ ਰਹੀ।” ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਆਕਸੀਜਨ ਦੀ ਘਾਟ ਸੀ। ਕੇਂਦਰ ਸਰਕਾਰ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਦੇਸ਼ ਵਿਚ ਆਕਸੀਜਨ ਦੀ ਕਮੀ ਹੈ।

ਮਨੀਸ਼ ਸਿਸੋਦੀਆ ਨੇ ਕਿਹਾ “ਸਰਕਾਰ ਨੇ ਕੋਲਾ ਸੰਕਟ ਬਾਰੇ ਗਲਤ ਜਾਣਕਾਰੀ ਦਿੱਤੀ ਹੈ। ਜਿਵੇਂ ਆਕਸੀਜਨ ਸੰਕਟ ਵਿਚ ਲੋਕਾਂ ਦੀ ਮੌਤ ਹੋਈ, ਇੱਥੇ ਵੀ ਅਜਿਹਾ ਹੀ ਕੁੱਝ ਹੋਵੇਗਾ।” ਦੱਸ ਦੇਈਏ ਕਿ, ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਕਿਹਾ ਕਿ, “ਸਾਡੇ ਕੋਲ ਅੱਜ ਦੇ ਦਿਨ ਚਾਰ ਦਿਨਾਂ ਤੋਂ ਵੱਧ ਸਮੇਂ ਲਈ ਕੋਲੇ ਦਾ ਔਸਤ ਸਟਾਕ ਹੈ, ਸਾਨੂੰ ਹਰ ਰੋਜ਼ ਸਟਾਕ ਮਿਲਦਾ ਹੈ। ਜਿੰਨ੍ਹੀ ਕਲ੍ਹ ਖਪਤ ਹੋਈ, ਉਨ੍ਹਾਂ ਕੋਲੇ ਦਾ ਸਟਾਕ ਆਇਆ।”

ਮਨੀਸ਼ ਸਿਸੋਦੀਆ ਨੇ ਕਿਹਾ, “ਪੂਰੇ ਦੇਸ਼ ਤੋਂ ਇਹ ਆਵਾਜ਼ ਉੱਠ ਰਹੀ ਹੈ ਕਿ ਇਹ ਕੋਲਾ ਸੰਕਟ ਹੈ ਅਤੇ ਇਹ ਅਖੀਰ ਵਿਚ ਬਿਜਲੀ ਸੰਕਟ ਵਿਚ ਬਦਲ ਸਕਦਾ ਹੈ। ਦੇਸ਼ ਨੂੰ ਇੱਕ ਬਹੁਤ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਵੇਗਾ।” ਉਨ੍ਹਾਂ ਕਿਹਾ ਕਿ ਬਹੁਤ ਸਾਰੇ ਮੁੱਖ ਮੰਤਰੀਆਂ ਨੇ ਪੱਤਰ ਲਿਖੇ ਹਨ। ਪਰ ਕੇਂਦਰ ਸਰਕਾਰ ਇਸ ਨੂੰ ਮੰਨਣ ਲਈ ਤਿਆਰ ਨਹੀਂ ਹੈ।

Spread the love