ਨਵੀਂ ਦਿੱਲੀ, 12 ਅਕਤੂਬਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਵੱਧ ਰਹੇ ਹਵਾ ਪ੍ਰਦੂਸ਼ਣ ‘ਤੇ ਚਿੰਤਾ ਜਤਾਈ। ਇਸ ‘ਤੇ ਬੋਲਿਦਆਂ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਆਪਣੇ ਹਿੱਸੇ ਦੇ ਹਵਾ ਪ੍ਰਦੂਸ਼ਣ ‘ਤੇ ਕੰਟਰੋਲ ਕਰਨ ‘ਚ ਕਾਮਯਾਬ ਰਿਹਾ ਹੈ। ਪਰ ਨਾਲ ਦੇ ਗੁਆਂਢੀ ਸੂਬੇ ਹਵਾ ਪ੍ਰਦੂਸ਼ਣ ‘ਤੇ ਕਾਬੂ ਪਾਉਣ ‘ਚ ਫੇਲ੍ਹ ਸਾਬਤ ਹੋ ਰਹੇ ਨੇ, ਦਿੱਲੀ ਨੇ ਹੁਣ ਤੱਕ 25 ਫੀਸਦ ਹਵਾ ਪ੍ਰਦੂਸ਼ਣ ਘੱਟ ਕੀਤਾ ਹੈ, ਪਰ ਇਨ੍ਹਾਂ ਦਿਨਾਂ ‘ਚ ਗੁਆਂਢੀ ਸੂਬਿਆਂ ਚੋਂ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆ ਰਹੇ ਨੇ ਤੇ ਲਗਾਤਾਰ ਪ੍ਰਦੂਸ਼ਣ ਵੀ ਵੱਧ ਰਿਹਾ ਹੈ।

ਕੇਜਰੀਵਾਲ ਨੇ ਕਿਹਾ ਕਿ ਅਸੀਂ ਗੁਆਂਢੀ ਸੂਬੇ ਦੀਆਂ ਸਰਕਾਰਾਂ ਨੂੰ ਕਈ ਵਾਰ ਕਹਿ ਚੁੱਕੇ ਹਾਂ ਕੇ ਜੋ ਪਰਾਲੀ ਨੂੰ ਡੀਕੰਪੋਸ ਕਰਨ ਲਈ ਘੋਲ ਤਿਆਰ ਕੀਤਾ ਗਿਆ ਉਸ ਦੀ ਵਰਤੋਂ ਕਰੀ ਜਾਵੇ, ਪਰ ਉਹ ਇਹ ਗੱਲ ਮੰਨਣ ਨੂੰ ਤਿਆਰ ਨਹੀਂ, ਤਾਂ ਅਸੀ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ, ਜਿਸ ‘ਚ ਦਿੱਲੀ ਦੇ ਲੋਕ 3 ਗੱਲਾਂ ਨੂੰ ਜਰੂਰ ਮੰਨਣ, ਪਹਿਲੀ ਇਹ ਕਿ ਜਦੋਂ ਰੈੱਡ ਲਾਈਟ ਹੋਵੇ ਆਪਣੇ ਵਾਹਨ ਤੁਰੰਤ ਬੰਦ ਕਰ ਦੇਵੋ, ਦੂਸਰੀ ਗੱਲ ਦਿੱਲੀ ਦੇ ਲੋਕ ਇਹ ਕੋਸ਼ਿਸ਼ ਕਰਨ ਕਿ ਹਫਤੇ ‘ਚ ਇੱਕ ਦਿਨ ਉਹ ਆਪਣੇ ਵਾਹਨ ਦੀ ਵਰਤੋ ਨਾ ਕਰਨ, ਪਬਲਿ ਟਰਾਂਸਪੋਰਟ ਦੀ ਵਰਤੋ ਕਰਨ ਜਾਂ ਕਿਸੇ ਸਿਹਯੋਗੀ ਦੇ ਨਾਲ ਸਫਰ ਕਰਨ ਲਈ ਉਸ ਦੇ ਨਾਲ ਸਫਰ ਕਰਨ, ਤੀਸਰੇ ਪੁਆਇੰਟ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਗ੍ਰੀਨ ਦਿੱਲੀ ਐਪ ਦੀ ਵਰਤੋ ਕਰੀ ਜਾਵੇ ਤਾਂ ਜੋ ਤੁਸੀਂ ਕਿਤੇ ਵੀ ਨਜਾਇਜ਼ ਪ੍ਰਦੂਸ਼ਣ ਹੁੰਦਾ ਦੇਖੋ ਤੇ ਉਸ ਐਪ ਜ਼ਰੀਏ ਸ਼ਿਕਾਇਤ ਕਰ ਸਕੋ ਤਾਂ ਜੋ ਤੁਰੰਤ ਕਾਰਵਾਈ ਕੀਤੀ ਜਾ ਸਕੇ।

Spread the love