ਪਾਕਿਸਤਾਨ ਵਿੱਚ ਨੈਸ਼ਨਲ ਟ੍ਰਾਂਸਮਿਸ਼ਨ ਐਂਡ ਡਿਸਪੈਚ ਕੰਪਨੀ ਨੇ ਇੱਕ ਚੀਨੀ ਫਰਮ ਉੱਤੇ ਟੈਂਡਰ ਲੈਣ ਲਈ ਜਾਅਲੀ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਪਾਬੰਦੀ ਲਗਾਈ ਹੈ।

ਹੁਣ ਇਹ ਕੰਪਨੀ ਭਵਿੱਖ ਵਿੱਚ ਵੀ ਕਿਸੇ ਵੀ ਟੈਂਡਰ ਜਾਂ ਨਿਲਾਮੀ ਪ੍ਰਕਿਿਰਆ ਵਿੱਚ ਹਿੱਸਾ ਨਹੀਂ ਲੈ ਸਕੇਗੀ. ਦੂਜੇ ਪਾਸੇ, ਬਿਜਲੀ ਨਾਲ ਜੁੜੇ ਇਸ ਨਵੇਂ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੇ ਸੰਕੇਤ ਮਿਲਣ ਲੱਗ ਪਏ ਹਨ।

ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਤਣਾਅ ਵੀ ਪੈਦਾ ਹੋ ਸਕਦਾ ਹੈ।ਪਾਕਿਸਤਾਨ ਦੇ ਚੀਨ ਦੇ ਵਧੀਆ ਸਬੰਧਾਂ ਨਾਲ ਤੇ ਔਖੇ ਵੇਲੇ ਸਾਥ ਦੇਣ ਦੇ ਚਰਚੇ ਹਮੇਸ਼ਾਂ ਹੀ ਰਹਿੰਦੇ ਹਨ ਪਰ ਚੀਨ ਦੀ ਇਸ ਕੰਪਨੀ ‘ਤੇ ਬੈਨ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਣਾਅ ਆਉਣ ਦੀ ਸੰਭਾਵਨਾ ਹੈ।

ਦਰਅਸਲ ਚੀਨੀ ਕੰਪਨੀ ਨੇ ਐਨਟੀਡੀਸੀ ਦਾ ਠੇਕਾ ਲੈਣ ਲਈ ਜਾਅਲੀ ਦਸਤਾਵੇਜ਼ ਤਿਆਰ ਕੀਤੇ ਅਤੇ ਅਧਿਕਾਰੀਆਂ ਨੂੰ ਰਿਸ਼ਵਤ ਦੇ ਕੇ ਆਪਣੇ ਪੱਖ ਵਿੱਚ ਟੈਂਡਰ ਖੋਲ੍ਹਣ ਦੀ ਸਾਜ਼ਿਸ਼ ਰਚੀ ਜਿਸ ਦੀ ਜਾਣਕਾਰੀ ਲੀਕ ਹੋਈ ਅਤੇ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਚੀਨੀ ਕੰਪਨੀ ਨੇ ਜਾਅਲੀ ਕਾਗਜ਼ਾਂ ਦੇ ਆਧਾਰ ‘ਤੇ ਠੇਕਾ ਲੈਣ ਦੀ ਕੋਸ਼ਿਸ਼ ਕੀਤੀ ਸੀ।

ਇਸ ਤੋਂ ਬਾਅਦ, ਇਮਰਾਨ ਸਰਕਾਰ ਦੇ ਅਧਿਕਾਰ ਅਧੀਨ ਮੰਤਰਾਲੇ ਦੇ ਪਾਵਰ ਡਿਵੀਜ਼ਨ ਨੇ ਚੀਨੀ ਕੰਪਨੀ ਨੂੰ ਟੈਂਡਰ ਪ੍ਰਕਿਿਰਆ ਤੋਂ ਬਾਹਰ ਕੱਢ ਦਿੱਤਾ ਤੇ ਨਵੀਂ ਬੋਲੀ ਲਗਾਉਣ ਦੇ ਹੁਕਮ ਜਾਰੀ ਕੀਤੇ।

ਉਧਰ ਉੱਚ ਅਧਿਕਾਰੀਆਂ ਦਾ ਕਹਿਣਾ ਕਿ ਅਸੀਂ ਚੀਨੀ ਕੰਪਨੀ ਨੂੰ ਬਲੈਕਲਿਸਟ ਕੀਤਾ ਹੈ।

ਭਵਿੱਖ ਵਿੱਚ, ਇਹ ਐਨਟੀਡੀਸੀ ਦੀ ਕਿਸੇ ਵੀ ਟੈਂਡਰ ਪ੍ਰਕਿਿਰਆ ਵਿੱਚ ਹਿੱਸਾ ਲੈਣ ਦੇ ਯੋਗ ਨਹੀਂ ਹੋਵੇਗਾ।

ਫਿਲਹਾਲ ਇਹ ਪਾਬੰਦੀ ਇੱਕ ਮਹੀਨੇ ਲਈ ਹੈ। ਇਸ ਦੌਰਾਨ, ਜਾਂਚ ਪ੍ਰਕਿਿਰਆ ਜਾਰੀ ਰਹੇਗੀ।

ਦੱਸ ਦੇਈਏ ਕਿ ਚੀਨ ਦੀ ਇਹ ਚੀਨੀ ਕੰਪਨੀ ਪਾਕਿਸਤਾਨ ਦੇ ਚਾਰ ਖੇਤਰਾਂ ਵਿੱਚ ਬੋਲੀ ਪ੍ਰਕਿਿਰਆ ਵਿੱਚ ਹਿੱਸਾ ਲੈ ਰਹੀ ਸੀ ਜਿਸ ਕਰਕੇ ਇਨਾਂ ਨੂੰ ਕਰੋੜਾਂ ਰੁਪਏ ਦੇ ਪ੍ਰੋਜੈਕਟ ਮਿਲਣੇ ਸਨ।

ਉਧਰ ਪਾਕਿਸਤਾਨ ਦੇ ਇਸ ਕਦਮ ਦੇ ਕਾਰਨ ਚੀਨ ਦੀ ਨਾਰਾਜ਼ਗੀ ਹੋਰ ਵੱਧ ਸਕਦੀ ਹੈ ਅਤੇ ਉਹ ਪਾਕਿਸਤਾਨ ਸਰਕਾਰ ਦੇ ਖਿਲਾਫ ਕੁਝ ਕਦਮ ਚੁੱਕ ਸਕਦੀ ਹੈ।

ਲਗਭਗ ਦੋ ਮਹੀਨੇ ਪਹਿਲਾਂ, ਸੀਪੀਏਸੀ ਦੇ ਅਧੀਨ ਬਣਾਏ ਜਾ ਰਹੇ ਦਾਸੂ ਡੈਮ ਪ੍ਰੋਜੈਕਟ ਵਿੱਚ ਨੌਂ ਚੀਨੀ ਇੰਜੀਨੀਅਰ ਮਾਰੇ ਗਏ ਸਨ ਅਤੇ ਇਸ ਤੋਂ ਬਾਅਦ ਚੀਨ ਨੇ ਪਾਕਿਸਤਾਨ ਤੋਂ 48 ਮਿਲੀਅਨ ਡਾਲਰ ਮੁਆਵਜ਼ੇ ਦੀ ਮੰਗ ਕੀਤੀ ਸੀ।

ਚੀਨ ਨੇ ਕਿਹਾ ਸੀ ਕਿ ਭਵਿੱਖ ਵਿੱਚ ਚੀਨ ਇਨ੍ਹਾਂ ਪ੍ਰਾਜੈਕਟਾਂ ‘ਤੇ ਉਦੋਂ ਹੀ ਕੰਮ ਸ਼ੁਰੂ ਕਰੇਗਾ ਜਦੋਂ ਪਾਕਿਸਤਾਨ ਸਰਕਾਰ ਲਿਖਤੀ ਰੂਪ ਵਿੱਚ ਆਪਣੇ ਸਟਾਫ ਦੀ ਸੁਰੱਖਿਆ ਦਾ ਭਰੋਸਾ ਦੇਵੇਗੀ।

ਚੀਨ ਦੀ ਮੰਗ ‘ਤੇ ਪਾਕਿਸਤਾਨ ਸਰਕਾਰ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ।

Spread the love