ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਨੂੰ 262 ਦਿਨਾਂ ਬਾਅਦ ਤਾਲਾਬੰਦੀ ਤੋਂ ਆਜ਼ਾਦੀ ਮਿਲਣ ਜਾ ਰਹੀ ਹੈ।

ਦੁਨੀਆ ਦੀ ਸਭ ਤੋਂ ਲੰਬੀ ਤਾਲਾਬੰਦੀ ਮੈਲਬੌਰਨ ਸ਼ਹਿਰ ‘ਚ ਹੀ ਦੇਖਣ ਨੂੰ ਮਿਲੀ।

ਮੈਲਬੌਰਨ ਤੋਂ ਇਲਾਵਾ, ਅਰਜਨਟੀਨਾ ਦੇ ਬਿੲਨਨਸ ਆਇਰਸ ਵਿੱਚ 234 ਦਿਨਾਂ ਤੱਕ ਸਭ ਤੋਂ ਲੰਬਾ ਤਾਲਾਬੰਦੀ ਦੇਖਣ ਨੂੰ ਮਿਲੀ।

ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਕਿਹਾ ਕਿ ਮੈਲਬੌਰਨ ਵਿੱਚ ਸਾਰੀਆਂ ਪਾਬੰਦੀਆਂ ਸ਼ੁੱਕਰਵਾਰ ਤੋਂ ਹਟਾ ਦਿੱਤੀਆਂ ਜਾਣਗੀਆਂ।

ਵੀਰਵਾਰ ਰਾਤ 11:59 ਵਜੇ ਤੋਂ ਬਾਅਦ ਕੋਈ ਤਾਲਾਬੰਦੀ ਨਹੀਂ ਹੋਵੇਗੀ, ਨਾ ਹੀ ਘਰਾਂ ਵਿੱਚ ਰਹਿਣ ‘ਤੇ ਪਾਬੰਦੀ ਹੋਵੇਗੀ. ਨਾ ਹੀ ਕਰਫਿਊ।

ਤਾਲਾਬੰਦੀ ਨੂੰ ਸਮੇਂ ਤੋਂ 5 ਦਿਨ ਪਹਿਲਾਂ ਹਟਾਇਆ ਜਾ ਰਿਹਾ ਹੈ, ਕਿਉਂਕਿ ਵਿਕਟੋਰੀਆ ਨੇ 70% ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਦੋਵਾਂ ਖੁਰਾਕਾਂ ਦਿੱਤੀਆਂ ਹਨ।

ਉਧਰ ਦੂਸਰੇ ਪਾਸੇ ਲਈ ਸੂਬਿਆਂ ‘ਚ ਸਕੂਲ ਖੋਲਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ।

ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਲੋਕਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Spread the love