ਅਮ੍ਰਿਤਸਰ, 19 ਅਕਤੂਬਰ

ਪਿਛਲੇ ਕੁੱਝ ਦਿਨਾਂ ਤੋਂ ਰਣਜੀਤ ਸਿੰਘ ਢੱਡਰੀਆਂਵਾਲੇ ਵੱਲੋਂ ਕੁਝ ਵਿਵਾਦਿਤ ਬਿਆਨ ਦਿੱਤੇ ਜਾ ਰਹੇ ਹਨ। ਜਿਸ ਤੋਂ ਬਾਅਦ ਸਿੱਖ ਸੰਗਤ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।

ਬੀਤੇ ਦਿਨੀਂ ਰਣਜੀਤ ਸਿੰਘ ਢੱਡਰੀਆਂਵਾਲੇ ਨੇ ਇੱਕ ਹੋਰ ਬਿਆਨ ਦਿੱਤਾ ਕਿ ਕੋਈ ਵੀ ਮੋਨੇ ਸਿਰ ਵਾਲਾ ਵਿਅਕਤੀ ਇਕੱਲਾ ਦਰਬਾਰ ਸਾਹਿਬ ਨਾ ਜਾਵੇ ਉਸ ਦਾ ਕਤਲ ਕਰਕੇ ਬੇਅਦਬੀ ਕਰਨ ਦਾ ਇਲਜ਼ਾਮ ਉਸ ‘ਤੇ ਆ ਸਕਦਾ ਹੈ। ਜਿਸ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਉਸ ਬਿਆਨ ਤੋਂ ਕਾਫੀ ਭੜਕੀ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਾਂਝੀਵਾਲਤਾ ਦਾ ਉਪਦੇਸ਼ ਹੈ ਇੱਥੇ ਕੋਈ ਵੀ ਧਰਮ ਦਾ ਵਿਅਕਤੀ ਅੱਗੇ ਨਤਮਸਤਕ ਹੋ ਸੱਤਾ ਅਤੇ ਨਤਮਸਤਕ ਹੁੰਦਾ ਹੈ ਇਸ ਤਰ੍ਹਾਂ ਦੇ ਬਿਆਨ ਰਣਜੀਤ ਸਿੰਘ ਢੱਡਰੀਆਂਵਾਲੇ ਨੂੰ ਨਹੀਂ ਦੇਣੇ ਚਾਹੀਦੇ।

Spread the love