ਖ਼ਬਰ ਸੀਰੀਆ ਤੋਂ ਹੈ ਜਿੱਥੇ ਅੱਜ ਹੋਏ ਬੰਬ ਧਮਾਕੇ ‘ਚ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਧਮਾਕੇ ਸੀਰੀਆ ਦੀ ਰਾਜਧਾਨੀ ਦਮਿਸ਼ਕ ‘ਚ ਹੋਏ ।

ਦੱਸਿਆ ਜਾ ਰਿਹਾ ਕਿ ਬੰਬ ਧਮਾਕੇ ਦੀ ਚਪੇਟ ‘ਚ ਸੀਰੀਅਨ ਫ਼ੌਜ ਦੀ ਬੱਸ ਆ ਗਈ, ਜਿਸ ਨਾਲ 14 ਫੌਜੀਆਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ।

ਸੀਰੀਆ ਦੇ ਸਰਕਾਰੀ ਟੀਵੀ ਚੈਨਲ ‘ਤੇ ਦਿਖਾਈ ਜਾ ਰਹੀ ਫ਼ੁਟੇਜ ‘ਚ ਮੱਧ ਦਮਿਸ਼ਕ ‘ਚ ਬੰਬ ਧਮਾਕੇ ‘ਚ ਹਾਦਸਾਗ੍ਰਸਤ ਬੱਸ ਨਜ਼ਰ ਆ ਰਹੀ ਹੈ।

ਦੱਸਿਆ ਜਾ ਰਿਹਾ ਕਿ ਜਦੋਂ ਹਾਦਸਾ ਹੋਇਆ ਤਾਂ ਲੋਕ ਆਪਣੇ ਕੰਮਾਂ ਅਤੇ ਬੱਚੇ ਆਪਣੇ ਸਕੂਲਾਂ ਨੂੰ ਜਾ ਰਹੇ ਸਨ।

ਸਰਕਾਰ ਵੱਲੋਂ ਉੱਪਨਗਰਾਂ ‘ਤੇ ਕਬਜ਼ਾ ਕਰਨ ਤੋਂ ਬਾਅਦ ਦਮਿਸ਼ਕ ‘ਚ ਹਾਲ ਦੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਹਮਲੇ ਬਹੁਤ ਘਟ ਗਏ ਸੀ।

ਜਦਕਿ ਪਹਿਲਾਂ ਇਹ ਉੱਪਨਗਰ ਅੱਤਵਾਦੀਆਂ ਦੇ ਕਬਜ਼ੇ ‘ਚ ਸਨ।

ਮਾਰਚ 2011 ‘ਚ ਸ਼ੁਰੂ ਹੋਏ ਸੀਰੀਆ ਦੇ ਸੰਘਰਸ਼ ‘ਚ 3,50,000 ਤੋਂ ਵੱਧ ਲੋਕ ਮਾਰੇ ਗਏ ਅਤੇ ਦੇਸ਼ ਦੀ ਅੱਧੀ ਅਬਾਦੀ ਬੇਘਰ ਹੋਈ ਸੀ।

Spread the love