ਮੁੰਬਈ, 20 ਅਕਤੂਬਰ

ਇਨ੍ਹੀਂ ਦਿਨੀਂ ਅਮਿਤਾਭ ਬੱਚਨ ‘ਕੌਨ ਬਨੇਗਾ ਕਰੋੜਪਤੀ 13‘ ਦੇ ਹੋਸਟ ਹਨ। ਹਾਲ ਹੀ ਦੇ ਇੱਕ ਐਪੀਸੋਡ ਦੇ ਦੌਰਾਨ, ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਬੱਚਨ ਸਰਨੇਮ ਕਿਵੇਂ ਪਿਆ ?

ਦਰਅਸਲ, ਬਿੱਗ ਬੀ ਹੌਟ ਸੀਟ ‘ਤੇ ਬੈਠੇ ਪ੍ਰਤੀਯੋਗੀ ਭਾਗਸ਼੍ਰੀ ਟਾਇਡੇ ਨਾਲ ਗੱਲ ਕਰ ਰਹੇ ਸਨ।

ਭਾਗਿਆਸ਼੍ਰੀ ਨੇ ਬਿੱਗ ਬੀ ਨੂੰ ਦੱਸਿਆ ਕਿ ਲਵ ਮੈਰਿਜ ਕਰਨ ਤੋਂ ਬਾਅਦ, ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨਾਲ ਸੰਬੰਧ ਤੋੜ ਦਿੱਤੇ ਅਤੇ ਮਾਂ ਬਣਨ ਤੋਂ ਬਾਅਦ, ਜਦੋਂ ਉਨ੍ਹਾਂ ਇੱਕ ਬੇਟੀ ਨੂੰ ਜਨਮ ਦਿੱਤਾ ਉਦੋਂ ਉਨ੍ਹਾਂ ਦੇ ਪਿਤਾ ਦੀ ਨਾਰਾਜ਼ਗੀ ਘੱਟ ਨਹੀਂ ਹੋਈ ਅਤੇ ਉਹ ਆਪਣੀ ਦੋਹਤੀ ਨੂੰ ਨਹੀਂ ਮਿਲਿਆ। ਭਾਗਿਆਸ਼੍ਰੀ ਦੇ ਇਹ ਸ਼ਬਦ ਸੁਣ ਕੇ ਅਮਿਤਾਭ ਬੱਚਨ ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਭਾਗਸ਼੍ਰੀ ਦੇ ਪਿਤਾ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਨਾਰਾਜ਼ਗੀ ਨੂੰ ਭੁੱਲ ਜਾਣ ਅਤੇ ਆਪਣੀ ਧੀ ਨਾਲ ਰਿਸ਼ਤਾ ਬਹਾਲ ਕਰਨ।

ਇਸ ਤੋਂ ਬਾਅਦ ਬਿੱਗ ਬੀ ਨੇ ਕਿਹਾ, ਮੈਂ ਇਸ ਗੱਲ ਨੂੰ ਨਿੱਜੀ ਤੌਰ ‘ਤੇ ਲੈਂਦਾ ਹਾਂ ਕਿਉਂਕਿ ਮੈਂ ਖੁਦ ਇੰਟਰਕਾਸਟ ਵਿਆਹ ਤੋਂ ਪੈਦਾ ਹੋਇਆ ਹਾਂ। ਮੇਰੀ ਮਾਂ ਇੱਕ ਸਿੱਖ ਪਰਿਵਾਰ ‘ਚੋਂ ਸੀ ਜਦੋਂ ਕਿ ਮੇਰੇ ਪਿਤਾ ਕਾਇਸਥ ਪਰਿਵਾਰ ‘ਚੋਂ ਸਨ ਜੋ ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਸਨ। ਦੋਵਾਂ ਦੇ ਪਰਿਵਾਰ ਇਸ ਵਿਆਹ ਦੇ ਵਿਰੁੱਧ ਸਨ ਪਰ ਫਿਰ ਹਰ ਕੋਈ ਸਹਿਮਤ ਹੋ ਗਿਆ ਅਤੇ ਵਿਆਹ ਕਰਵਾ ਲਿਆ। ਇਹ 1942 ਦੀ ਗੱਲ ਹੈ।

ਅੱਗੇ ਬਿੱਗ ਬੀ ਨੇ ਬੱਚਨ ਸਰਨੇਮ ਦੇ ਪਿੱਛੇ ਦੀ ਕਹਾਣੀ ਦੱਸੀ ਅਤੇ ਕਿਹਾ, “ਮੇਰੇ ਪਿਤਾ ਨੇ ਸਾਨੂੰ ਬੱਚਨ ਉਪਨਾਮ ਦਿੱਤਾ ਕਿਉਂਕਿ ਇਸ ਵਿੱਚ ਕੋਈ ਜਾਤ ਨਹੀਂ ਹੈ। ਜਦੋਂ ਮੈਂ ਸਕੂਲ ਵਿੱਚ ਦਾਖਲਾ ਲੈ ਰਿਹਾ ਸੀ, ਮੇਰਾ ਉਪਨਾਮ ਪੁੱਛਿਆ ਗਿਆ। ਮੇਰੇ ਮਾਤਾ ਪਿਤਾ ਨੇ ਓਦੋਂ ਹੀ ਤੈਅ ਕਰ ਲਿਆ ਸੀ ਕਿ ਉਹ ਮੈਨੂੰ ਕੋਈ ਉਪਨਾਮ ਨਹੀਂ ਦੇਣਾ ਚਾਹੁੰਦੇ ਜੋ ਕਿਸੇ ਜਾਤੀ ਜਾਂ ਧਰਮ ਨੂੰ ਦਰਸਾਉਂਦਾ ਹੋਵੇ। ਇਸ ਕਰਕੇ, ਦੋਵਾਂ ਨੇ ਫੈਸਲਾ ਕੀਤਾ ਕਿ ਉਹ ਮੈਨੂੰ ਮੇਰੇ ਪਿਤਾ ਦਾ ਨਾਂ ‘ਬਚਨ’ ਦੇਣਗੇ, ਜਿਸ ਨੂੰ ਉਹ ਕਵੀ ਵਜੋਂ ਵਰਤਦੇ ਹਨ। ਦੱਸ ਦੇਈਏ ਕਿ ਅਮਿਤਾਭ ਬੱਚਨ ਦੇ ਪਿਤਾ ਦਾ ਨਾਮ ਹਰਿਵੰਸ਼ ਰਾਏ ਬੱਚਨ ਅਤੇ ਮਾਂ ਦਾ ਨਾਮ ਤੇਜੀ ਬੱਚਨ ਹੈ।

Spread the love