ਨਵੀਂ ਦਿੱਲੀ, 20 ਅਕਤੂਬਰ

ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ‘ਤੇ ਵੱਡਾ ਹਮਲਾ ਬੋਲਿਆ ਹੈ।

ਰਾਕੇਸ਼ ਟਿਕੈਤ ਨੇ ਕੇਂਦਰ ‘ਤੇ ਕਿਸਾਨਾਂ ਵਿਰੁੱਧ ਸਾਜ਼ਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ। ਟਿਕੈਤ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਇਕੱਲੇ ਗੱਲ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ,ਪਰ ਉਹ ਨਹੀਂ ਜਾਂਦੇ ਕਿਉਂਕਿ ਇਹ ਇੱਕ ਜਾਲ ਹੈ।

ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਕਿ ਲੋਕ ਸਾਡੇ ਕੋਲ ਆਉਂਦੇ ਹਨ ਅਤੇ ਉਨ੍ਹਾਂ ਨੂੰ ਇਕੱਲੇ ਆਉਣ ਅਤੇ ਗੱਲ ਕਰਨ ਲਈ ਕਹਿੰਦੇ ਹਨ। ਇਹ ਕਹਿੰਦੇ ਹਨ ਕਿ ਅਸੀਂ ਸਰਕਾਰ ਦੇ ਮੰਤਰੀ ਨਾਲ ਗੱਲ ਕਰਾਂਗੇ, ਪਰ ਅਸੀਂ ਕਹਿੰਦੇ ਹਾਂ ਕਿ ਸਿਰਫ਼ ਸੰਯੁਕਤ ਮੋਰਚਾ ਹੀ ਗੱਲ ਕਰੇਗਾ। ਮੈਂ ਇਕੱਲਾ ਨਹੀਂ ਜਾਵਾਂਗਾ। ਸਰਕਾਰ ਫੁੱਟ ਪਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇੱਕ ਆਦਮੀ ਨੂੰ ਬੁਲਾਉਂਦੇ ਹਨ , ਉਸ ਨਾਲ ਗੱਲ ਕਰਦੇ ਹਨ ਉਸ ਦੀ ਫ਼ੋਟੋ ਲੈਂਦੇ ਹਨ ਅਤੇ ਫਿਰ ਫ਼ੋਟੋ ਨੂੰ ਸੋਸ਼ਲ ਮੀਡੀਆ ‘ਤੇ ਪਾਉਂਦੇ ਹਨ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਸਿੰਘੂ ਬਾਰਡਰ ‘ਤੇ ਹੋਏ ਕਤਲ ਨੂੰ ਕੇਂਦਰ ਦੀ ਸਾਜ਼ਿਸ਼ ਦੱਸਿਆ ਹੈ। ਉਨ੍ਹਾਂ ਦੀ ਨਜ਼ਰ ਵਿੱਚ ਸਰਕਾਰ ਸਿਰਫ਼ ਉਕਸਾਉਣ ਦਾ ਕੰਮ ਕਰ ਰਹੀ ਹੈ। ਕਿਸਾਨਾਂ ਦੇ ਅੰਦੋਲਨ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਹੈ।

ਇਸ ਦੇ ਨਾਲ ਹੀ ਹੁਣ ਟਿਕੈਤ ਨੇ ਜਾਂਚ ਦੀ ਗੱਲ ਕੀਤੀ ਹੈ ਪਰ ਨਾਲ ਹੀ ਇਹ ਸਵਾਲ ਵੀ ਖੜ੍ਹਾ ਕਰ ਦਿੱਤਾ ਹੈ ਕਿ ਇਹ ਜਾਂਚ ਕੌਣ ਕਰੇਗਾ। ਉਨ੍ਹਾਂ ਦੀ ਨਜ਼ਰ ਵਿੱਚ, ਹਰ ਜਾਂਚ ਏਜੰਸੀ ਸਿੱਧੀ ਸਰਕਾਰ ਦੇ ਕੰਟਰੋਲ ਵਿੱਚ ਹੁੰਦੀ ਹੈ, ਇਸ ਲਈ ਨਿਰਪੱਖ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ, ਟਿਕੈਤ ਨੇ ਕੈਪਟਨ ਅਮਰਿੰਦਰ ਦੁਆਰਾ ਵਿਚੋਲਗੀ ਦੀ ਪੇਸ਼ਕਸ਼ ਦਾ ਠੋਕਵਾਂ ਜਵਾਬ ਦਿੱਤਾ ਹੈ।

ਉਨ੍ਹਾਂ ਮੁਤਾਬਿਕ , ਗੱਲਬਾਤ ਕਿਸੇ ਨਾਲ ਵੀ ਕੀਤੀ ਜਾ ਸਕਦੀ ਹੈ, ਪਰ ਇਹ ਸਿਰਫ਼ ਮੁੱਦਿਆਂ ‘ਤੇ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਨਾਲ ਕੋਈ ਇਤਰਾਜ਼ ਨਹੀਂ,ਕੋਈ ਵੀ ਵਿਚੋਲਗੀ ਕਰੇ , ਪਰ ਜੋ ਸਾਡੇ ਮੁੱਦੇ ਹੈ ਉਨ੍ਹਾਂ ਬਾਰੇ ਗੱਲ ਕਰੋ, ਸਾਡਾ ਮਾਮਲਾ ਸਿਰਫ਼ ਇਹ ਹੈ ਕਿ ਇਸ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।

Spread the love