ਚੰਡੀਗੜ੍ਹ, 20 ਅਕਤੂਬਰ

ਪੰਜਾਬ ਸਰਕਾਰ ਨੇ ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ਨੂੰ ਲੈਕੇ ਵੱਡਾ ਫੈਸਲਾ ਲਿਆ ਹੈ।

ਪੰਜਾਬ ਸਰਕਾਰ ਵੱਲੋਂ ਤਿੰਨ ਮੈਂਬਰੀ ਐਸਆਈਟੀ (SIT) ਦਾ ਗਠਨ ਕੀਤਾ ਗਿਆ ਹੈ।

ਇਸ ਐਸਆਈਟੀ (SIT) ਦੀ ਅਗਵਾਈ ਏਡੀਜੀਪੀ ਵਰਿੰਦਰ ਕੁਮਾਰ ਕਰਨਗੇ। ਇਸ SIT ‘ਚ ਐਸਐਸਪੀ ਹਰਵਿੰਦਰ ਸਿੰਘ ਵਿਰਕ ਤੇ ਡੀਆਈਜੀ ਇੰਦਰਬੀਰ ਸਿੰਘ ਸ਼ਾਮਲ ਹਨ।

ਦੱਸ ਦੇਈਏ ਕਿ ਲਖਬੀਰ ਸਿੰਘ ਦੀ ਭੈਣ ਨੇ ਇਲਜ਼ਾਮ ਲਾਇਆ ਸੀ ਕਿ ਲਖਬੀਰ ਸਿੰਘ ਨੂੰ ਗੱਲਾਂ ‘ਚ ਲੈ ਕੇ ਸਿੰਘੂ ਬਾਰਡਰ ‘ਤੇ ਲਿਜਾਇਆ ਗਿਆ ਅਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੁਣ ਐਸਆਈਟੀ (SIT) ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਲਖਬੀਰ ਸਿੰਘ ਕਿਸ ਦੇ ਨਾਲ ਸਿੰਘੂ ਬਾਰਡਰ ਗਿਆ ਸੀ।

ਇਸ ਤੋਂ ਇਲਾਵਾ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਅਮਨ ਸਿੰਘ ਦੀਆਂ ਗਤੀਵਿਧੀਆਂ ਅਤੇ ਬਹੁਤ ਸਾਰੇ ਨਕਲੀ ਨਿਹੰਗ ਨੇਤਾਵਾਂ ਦੇ ਬਾਰੇ ਵਿੱਚ ਤੱਥ ਜਾਣਨ ਲਈ ਵੱਖ -ਵੱਖ ਨਿਹੰਗ ਸਮੂਹਾਂ ਦੀ ਮੀਟਿੰਗ ਬੁਲਾਉਣ।

Spread the love