ਨਵੀਂ ਦਿੱਲੀ, 21 ਅਕਤੂਬਰ

ਉਤਰਾਖੰਡ ‘ਚ ਭਾਰੀ ਮੀਂਹ, ਢਿੱਗਾਂ ਡਿੱਗਣ ਅਤੇ ਹੜ੍ਹ ਕਾਰਨ ਬੁੱਧਵਾਰ ਤੱਕ 52 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ‘ਚ ਸਭ ਤੋਂ ਜ਼ਿਆਦਾ ਨੈਨੀਤਾਲ ‘ਚ 28 ਮੌਤਾਂ ਹੋਈਆਂ, ਅਲਮੋੜਾ ਵਿੱਚ 6, ਚੰਪਾਵਤ ਵਿੱਚ 8, ਊਧਮ ਸਿੰਘ ਨਗਰ ਵਿੱਚ 2 ਅਤੇ ਬਾਗੇਸ਼ਵਰ ਜ਼ਿਲ੍ਹੇ ਵਿੱਚ ਇੱਕ ਮੌਤ ਹੋਈ। ਇਸ ਤੋਂ ਇਲਾਵਾ ਘੱਟੋ -ਘੱਟ 5 ਲੋਕ ਲਾਪਤਾ ਹਨ।

ਇਸ ਹਫਤੇ ਦੀ ਸ਼ੁਰੂਆਤ ਤੋਂ ਹੀ ਸੂਬੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਕਈ ਪੁੱਲ ਟੁੱਟ ਗਏ ਹਨ ਅਤੇ ਜ਼ਮੀਨ ਖਿਸਕਣ ਕਾਰਨ ਸੜਕਾਂ ਜਾਮ ਹੋ ਗਈਆਂ ਹਨ।

ਬੀਤੀ ਸ਼ਾਮ ਦੇਹਰਾਦੂਨ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਇੱਥੇ ਹੜ੍ਹਾਂ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਗੇ। ਉਹ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਵੀ ਕਰਨਗੇ।

Spread the love