ਭਾਰਤ ਦੇ ਵਿਦੇਸ਼ ਮੰਤਰੀ ਡਾ.ਐੱਸ ਜੈਸ਼ੰਕਰ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨਾਲ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਜ਼ਰਾਇਲੀ ਲੀਡਰਸ਼ਿਪ ਨਾਲ ਰਣਨੀਤਕ ਦੁਵੱਲੀ ਭਾਈਵਾਲੀ ਸਬੰਧੀ ਕਈ ਅਹਿਮ ਮੁੱਦੇ ਵੀ ਵਿਚਾਰੇ ਗਏ।

ਮੀਟਿੰਗ ਮਗਰੋਂ ਉਨ੍ਹਾਂ ਟਵੀਟ ਕਰਕੇ ਕਿਹਾ,‘‘ਭਾਰਤ ਅਤੇ ਇਜ਼ਰਾਈਲ ਅਗਲੇ 30 ਸਾਲਾਂ ਲਈ ਆਪਣੀ ਭਾਈਵਾਲੀ ਦੇ ਨਜ਼ਰੀਏ ਨੂੰ ਮਜ਼ਬੂਤ ਬਣਾਉਣ ਲਈ ਹੋਰ ਨੇੜਿਉਂ ਰਲ ਕੇ ਕੰਮ ਕਰਨਗੇ।

ਇਸ ਤੋਂ ਪਹਿਲਾਂ ਜੈਸ਼ੰਕਰ ਨੇ ਇਜ਼ਰਾਇਲੀ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਸੀ।

ਦੋਵੇਂ ਆਗੂਆਂ ਨੇ ਵੱਖ ਵੱਖ ਖੇਤਰਾਂ ’ਚ ਵੱਧ ਰਹੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵੀ ਵਿਚਾਰਾਂ ਕੀਤੀਆਂ।

ਰਾਸ਼ਟਰਪਤੀ ਹਰਜ਼ੋਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਮੰਤਰੀਆਂ ਵੱਲੋਂ ਇਜ਼ਰਾਈਲ ਨਾਲ ਸਬੰਧ ਮਜ਼ਬੂਤ ਬਣਾਉਣ ਲਈ ਦਿਖਾਈ ਵਚਨਬੱਧਤਾ ਲਈ ਜੈਸ਼ੰਕਰ ਨੂੰ ਧੰਨਵਾਦ ਦਿੱਤਾ।

ਜੈਸ਼ੰਕਰ ਦਾ ਵਿਦੇਸ਼ ਮੰਤਰੀ ਵਜੋਂ ਇਹ ਇਜ਼ਰਾਈਲ ਦਾ ਦੂਜਾ ਦੌਰਾ ਹੈ।

ਇਸ ਤੋਂ ਪਹਿਲਾਂ ਜੈਸ਼ੰਕਰ ਨੇ ਇਜ਼ਰਾਇਲੀ ਪਾਰਲੀਮੈਂਟ ਦੇ ਸਪੀਕਰ ਮਿੱਕੀ ਲੇਵੀ ਨਾਲ ਮੁਲਾਕਾਤ ਕਰਕੇ ਕੱਟੜਵਾਦ ਸਮੇਤ ਦੋਵੇਂ ਮੁਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ ਸੀ

Spread the love