ਨਵੀਂ ਦਿੱਲੀ, 22 ਅਕਤੂਬਰ

ਤਿਉਹਾਰਾਂ ਦੇ ਸੀਜ਼ਨ ਕਾਰਨ, ਭਾਰਤੀ ਸਰਾਫਾ ਬਾਜ਼ਾਰ ਵਿੱਚ ਧਾਤਾਂ ਦੀਆਂ ਕੀਮਤਾਂ ਵਿੱਚ ਨਿਰੰਤਰ ਵਾਧਾ ਹੋ ਰਿਹਾ ਹੈ।

ਅੱਜ ਲਗਾਤਾਰ ਤੀਜੇ ਦਿਨ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ । ਹਾਲਾਂਕਿ ਚਾਂਦੀ ਦੀ ਕੀਮਤ ‘ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ, ਮਾਹਰਾਂ ਦਾ ਮੰਨਣਾ ਹੈ ਕਿ ਧਨਤੇਰਸ ਦੇ ਮੌਕੇ ‘ਤੇ ਗਹਿਣਿਆਂ ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋ ਸਕਦਾ ਹੈ।

ਇਬਜਾ (India Bullion And Jewellers Association) ਸ਼ਨੀਵਾਰ-ਐਤਵਾਰ ਨੂੰ ਛੱਡ ਕੇ ਹਰ ਦਿਨ ਸੋਨੇ ਅਤੇ ਚਾਂਦੀ ਦੀਆਂ ਦਰਾਂ ਜਾਰੀ ਕਰਦਾ ਹੈ ਅਤੇ ਛੁੱਟੀਆਂ ਦਾ ਐਲਾਨ ਕਰਦਾ ਹੈ। ਇੰਡੀਆ ਬੁਲੀਅਨ ਐਂਡ ਜਿਊਲਰਜ਼ ਐਸੋਸੀਏਸ਼ਨ ਦੀ ਤਾਜ਼ਾ ਦਰ ਦੇ ਅਨੁਸਾਰ, ਅੱਜ (ਸ਼ੁੱਕਰਵਾਰ) ਭਾਵ 22 ਅਕਤੂਬਰ , 999 ਸ਼ੁੱਧਤਾ ਵਾਲੇ 24 ਕੈਰੇਟ ਸੋਨੇ ਦੇ ਰੇਟ ਵਿੱਚ 172 ਰੁਪਏ ਦਾ ਵਾਧਾ ਹੋਇਆ ਹੈ।

ਇਸ ਨਾਲ 24 ਕੈਰੇਟ ਸੋਨੇ ਦਾ ਰੇਟ ਵਧ ਕੇ 47641 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਹੈ। ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਵਿੱਚ 109 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਚਾਂਦੀ ਸਸਤੀ ਹੋ ਗਈ ਹੈ ਅਤੇ 64891 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ ਹੈ।

Spread the love