ਰੂਸ ਦੇ ਪੱਛਮੀ ਰਯਾਜ਼ਨ ਸੂਬੇ ਵਿੱਚ ਇੱਕ ਗੰਨ ਪਾਊਡਰ ਫੈਕਟਰੀ ਵਿੱਚ ਧਮਾਕਾ ਹੋ ਗਿਆ ਜਿਸ ਕਰਕੇ 16 ਲੋਕਾਂ ਦੀ ਮੌਤ ਹੋ ਗਈ।

ਦੱਸਿਆ ਜਾ ਰਿਹਾ ਕਿ ਧਮਾਕੇ ਤੋਂ ਬਾਅਦ ਅੱਗ ਲੱਗ ਗਈ ।

ਹੰਗਾਮੀ ਸਥਿਤੀ ਮੰਤਰਾਲੇ ਨੇ ਦੱਸਿਆ ਕਿ ਇਹ ਧਮਾਕਾ ਮਾਸਕੋ ਦੇ 270 ਕਿਲੋਮੀਟਰ ਦੱਖਣ-ਪੂਰਬ ਵਿੱਚ ਰਯਾਜ਼ਨ ਇਲਾਕੇ ਅੰਦਰ ਐਲਾਸਟਿਕ ਫੈਕਟਰੀ ਵਿੱਚ ਹੋਇਆ।

ਸਥਾਨਕ ਅਧਿਕਾਰੀਆਂ ਮੁਤਾਬਕ ਗੰਭੀਰ ਜ਼ਖ਼ਮੀ ਇੱਕ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਮੰਤਰਾਲੇ ਨੇ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਦੀ ਕਾਰਵਾਈ ’ਚ 170 ਵਰਕਰ ਅਤੇ 50 ਵਾਹਨ ਸ਼ਾਮਲ ਸਨ।

ਈਐੱਸਐੱਮ ਨੇ ਦੱਸਿਆ ਕਿ ਉਕਤ ਧਮਾਕਾ ਉਤਪਾਦਨ ਪ੍ਰਕਿਿਰਆ ਦੌਰਾਨ ਕੋਈ ਗੜਬੜੀ ਹੋਣ ਕਾਰਨ ਹੋਇਆ।

Spread the love