ਚੀਨ ਤੇ ਤਾਇਵਾਨ ਦੇ ਚੱਲ ਰਹੇ ਤਣਾਅ ‘ਚ ਅਮਰੀਕਾ ਦਾ ਵੱਡਾ ਬਿਆਨ ਸਾਹਮਣੇ ਆਇਆ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਜੇਕਰ ਚੀਨ ਨੇ ਤਾਇਵਾਨ ’ਤੇ ਹਮਲਾ ਕੀਤਾ ਤਾਂ ਅਮਰੀਕਾ ਉਸ ਦਾ ਬਚਾਅ ਕਰੇਗਾ।

ਦਰਅਸਲ ਚੀਨ ਤੇ ਤਾਇਵਾਨ ਦਾ ਤਣਾਅ ਸਿਖਰਾਂ ‘ਤੇ ਹੈਤੇ ਅਮਰੀਕਾ ਵੱਲੋਂ ਤਾਇਵਾਨ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਦੁਹਰਾਉਣ ਦਾ ਜ਼ਿਕਰ ਕੀਤਾ ਜਾ ਰਿਹੈ।

ਜੋ ਬਾਇਡਨ ਨੇ ਕਿਹਾ ਕਿ ਕਿਸੇ ਨੂੰ ਵੀ ਖੁਦਮੁਖਤਿਆਰ ਮੁਲਕ ’ਤੇ ਹਮਲੇ ਦਾ ਕੋਈ ਹੱਕ ਨਹੀਂ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਉਧਰ ਚੀਨ ਵੱਲੋਂ ਪ੍ਰਮਾਣੂ ਬਾਲਣ ਲਿਜਾਣ ਦੇ ਸਮਰੱਥ ਹਾਈਪਰਸੋਨਿਕ ਮਿਜ਼ਾਈਲਾਂ ਵਿਕਸਤ ਕੀਤੇ ਜਾਣ ਦੀਆਂ ਖ਼ਬਰਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੀ ਪ੍ਰਤੀਕਿਿਰਆ ਦਿੰਦੇ ਕਿਹਾ ਕਿ ਉਹ ਚੀਨ ਦੀ ਇਸ ਪੇਸ਼ਕਦਮੀ ਤੋਂ ਫ਼ਿਕਰਮੰਦ ਹੈ।

ਹਾਈਪਰਸੋਨਿਕ ਮਿਜ਼ਾਈਲਾਂ ਘੱਟੋ-ਘੱਟ ਮੈਕ ਪੰਜ ਦੀ ਰਫ਼ਤਾਰ ਨਾਲ ਚਲਦੀ ਹੈ, ਜੋ ਆਵਾਜ਼ ਦੀ ਗਤੀ ਦਾ ਪੰਜ ਗੁਣਾ ਹੈ।

ਇਸ ਤੋਂ ਪਹਿਲਾਂ ਚੀਨੀ ਮੀਡੀਆ ‘ਚ ਖ਼ਬਰ ਆਈ ਸੀ ਕਿ ਚੀਨ ਨੇ ਅਗਸਤ ਮਹੀਨੇ ਪ੍ਰਮਾਣੂ ਸਮਰਥਾ ਮਿਜ਼ਾਈਲ ਦਾ ਪ੍ਰੀਖਣ ਕੀਤਾ ਹੈ, ਹਾਲਾਂਕਿ ਚੀਨ ਨੇ ਇਸ ਖ਼ਬਰ ਨੂੰ ਖਾਰਜ ਕਰਦਿਆਂ ਕਿਹਾ ਸੀ ਕਿ ਉਸ ਨੇ ਇਕ ਹਾਈਪਰਸੋਨਿਕ ਵਹੀਕਲ ਦਾ ਪ੍ਰੀਖਣ ਕੀਤਾ ਸੀ, ਨਾ ਕਿ ਪ੍ਰਮਾਣੂ ਸਮਰੱਥਾ ਵਾਲੀ ਹਾਈਪਰਸੋਨਿਕ ਮਿਜ਼ਾਈਲ ਦਾ।

Spread the love