ਅੰਮ੍ਰਿਤਸਰ, 23 ਅਕਤੂਬਰ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਡਾ: ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨੂੂੰ ਡਰਾ ਡਰਾ ਕੇ ਟਾਈਮ ਪਾਸ ਕਰਦੇ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਵੀ ਇਹ ਗੱਲ ਆਉਂਦੀ ਸੀ ਕਿ ਉਹਨਾਂ ਨੂੂੰ ਮੁੱਖ ਮੰਤਰੀ ਵਜੋਂ ਪਾਸੇ ਕਰ ਦਿੱਤਾ ਜਾਵੇ ਕਿਉਂਕਿ ਉਹ ਕੰਮ ਨਹੀਂ ਕਰ ਰਹੇ ਤਾਂ ਉਹ ਸਾਰਾ ਟਾਈਮ ਪਾਰਟੀ ਨੂੂੰ ਡਰਾਉਂਦੇ ਹੀ ਰਹੇ।

ਡਾ: ਸਿੱਧੂ ਨੇ ਆਖ਼ਿਆ ਕਿ ਜਦ ਵੀ ਉਹਨਾਂ ਬਾਰੇ ਮੁੱਦਾ ਪਾਰਟੀ ਅੰਦਰ ਉਠਾਇਆ ਜਾਂਦਾ ਸੀ ਤਾਂ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚਲੇ ਜਾਂਦੇ ਸਨ ਕਿ ਮੈਂ 23-24 ਐਮ.ਐਲ.ਏ. ਲੈ ਕੇ ਪਾਰਟੀ ਛੱਡ ਦੇਵਾਂਗਾ।

ਕਾਂਗਰਸ ਆਗੂ ਡਾ: ਸਿੱਧੂ ਨੇ ਦਾਅਵਾ ਕੀਤਾ ਕਿ ਇਸ ਗੱਲ ਤੋਂ ਕਾਂਗਰਸ ਹਾਈਕਮਾਨ ਡਰ ਜਾਂਦੀ ਸੀ ਕਿ ਪੰਜਾਬ ਵਿੱਚ ਸਾਡੀ ਸਰਕਾਰ ਹੀ ਨਾ ਟੁੱਟ ਜਾਵੇ।ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਨਿਯੁਕਤ ਕੀਤੇ ਐਡਵੋਕੇਟ ਜਨਰਲ ਅਤੁਲ ਨੰਦਾ ਹਾਈ ਕੋਰਟ ਵਿੱਚ ਕਈਆਂ ਅਹਿਮ ਕੇਸਾਂ ਵਿੱਚ ਪੇਸ਼ ਨਹੀਂ ਹੁੰਦੇ ਰਹੇ।

ਉਹਨਾਂ ਕਿਹਾ ਕਿ ਸਰਕਾਰੀ ਜ਼ਮੀਨਾਂ ਦੇ ਮਾਮਲਿਆਂ ਵਿੱਚ ਵੀ ਐਡਵੋਕੇਟ ਜਨਰਲ ਪੇਸ਼ ਨਹੀਂ ਹੁੰਦੇ ਰਹੇ। ਉਹਨਾਂ ਸਵਾਲ ਕੀਤਾ ਕਿ ਐਡਵੋਕੇਟ ਜਨਰਲ ਹੁੰਦਾ ਕਾਹਦੇ ਲਈ ਹੈ। ਉਹਨਾਂ ਕਿਹਾ ਕਿ ਐਡਵੋਕੇਟ ਜਨਰਲ ਰੱਖ਼ਿਆ ਹੀ ਇਸੇ ਲਈ ਹੁੰਦਾ ਹੈ ਕਿ ਉਹ ਸਰਕਾਰ ਦੇ, ਸੂਬੇ ਦੇ ਕੇਸ ਲੜੇ। ਉਹਨਾਂ ਕਿਹਾ ਕਿ ਕਈ ਕੇਸਾਂ ਵਿੱਚ ਇਕ ਵਾਰ ਵੀ ਐਡਵੋਕੇਟ ਜਨਰਲ ਹਾਈਕੋਰਟ ਵਿੱਚ ਪੇਸ਼ ਹੀ ਨਹੀਂ ਹੋਇਆ।

Spread the love