23 ਅਕਤੂਬਰ

ਇੱਕ ਜੋਤਸ਼ੀ ਮੁਤਾਬਿਕ ਰੋਹਿਣੀ ਨਛੱਤਰ ‘ਚ ਚੰਦਰਮਾ ਉੱਭਰ ਕੇ ਆਵੇਗਾ ਅਤੇ ਪੂਜਾ ਕੀਤੀ ਜਾਵੇਗੀ। ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਇਸ ਸਾਲ 24 ਅਕਤੂਬਰ 2021, ਐਤਵਾਰ ਸਵੇਰੇ 03:01 ਵਜੇ ਸ਼ੁਰੂ ਹੋਵੇਗੀ, ਜੋ ਅਗਲੇ ਦਿਨ 25 ਅਕਤੂਬਰ ਨੂੰ ਸਵੇਰੇ 5:43 ਵਜੇ ਤੱਕ ਜਾਰੀ ਰਹੇਗੀ। ਇਸ ਦਿਨ ਚੰਦਰਮਾ ਚੜ੍ਹਨ ਦਾ ਸਮਾਂ ਸਵੇਰੇ 8:11 ਵਜੇ ਹੋਵੇਗਾ। ਪੂਜਾ ਦਾ ਸ਼ੁਭ ਸਮਾਂ 24 ਅਕਤੂਬਰ, 2021 ਨੂੰ ਸ਼ਾਮ 06:55 ਤੋਂ 08:51 ਤੱਕ ਹੋਵੇਗਾ।

ਕਰਵਾ ਚੌਥ ਵਰਤ ਦੀ ਪੂਜਾ ਵਿਧੀ

ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠੋ ਅਤੇ ਇਸ਼ਨਾਨ ਕਰੋ। ਇਸ ਤੋਂ ਬਾਅਦ, ਸਰਗੀ ਦੇ ਰੂਪ ਵਿੱਚ ਮਿਲਾਇਆ ਭੋਜਨ ਖਾਓ, ਪਾਣੀ ਪੀਓ ਅਤੇ ਭਗਵਾਨ ਗਣੇਸ਼ ਦੀ ਪੂਜਾ ਕਰਕੇ ਨਿਰਜਲਾ ਵਰਤ ਦਾ ਸੁੱਖ ਪ੍ਰਾਪਤ ਕਰੋ।ਇਸ ਤੋਂ ਬਾਅਦ ਸ਼ਾਮ ਤੱਕ ਨਾ ਤਾਂ ਕੁਝ ਖਾਣਾ ਅਤੇ ਨਾ ਹੀ ਕੁੱਝ ਪੀਣਾ ਹੈ। ਸ਼ਾਮ ਨੂੰ ਪੂਜਾ ਲਈ ਮਿੱਟੀ ਦੀ ਵੇਦੀ ‘ਤੇ ਸਾਰੇ ਦੇਵੀ-ਦੇਵਤਿਆਂ ਨੂੰ ਸਥਾਪਿਤ ਕਰਕੇ ਇਸ ਦੇ ਵਿੱਚ ਕਰਵਾ ਰੱਖੋ। ਇੱਕ ਥਾਲੀ ਵਿੱਚ ਧੂਪ, ਦੀਵਾ, ਚੰਦਨ, ਰੋਲੀ, ਸਿੰਦੂਰ ਰੱਖ ਕੇ ਘਿਓ ਦਾ ਦੀਵਾ ਜਗਾਓ। ਚੰਦਰਮਾ ਚੜ੍ਹਨ ਤੋਂ ਇੱਕ ਘੰਟਾ ਪਹਿਲਾਂ ਪੂਜਾ ਸ਼ੁਰੂ ਕਰੋ। ਇਸ ਤੋਂ ਬਾਅਦ, ਚੰਦਰਮਾ ਨੂੰ ਵੇਖ ਕੇ ਵਰਤ ਖੋਲ੍ਹੋ। ਤੇ ਪਾਣੀ ਨਾਲ ਵਰਤ ਸਮਾਪਤ ਕਰਕੇ ਪਤੀ ਦੇ ਪੈਰ ਹੱਥ ਲਗਾ ਕੇ ਅਸ਼ੀਰਵਾਦ ਲੈਕੇ ਭੋਜਨ ਖਾਂਦੇ ਹਨ।

Spread the love