23 ਅਕਤੂਬਰ

ਇਸ ਵਾਰ ਕਰਵਾ ਚੌਥ (Karwa chauth 2021) ਦਾ ਤਿਉਹਾਰ 24 ਅਕਤੂਬਰ ਯਾਨੀ ਕਿ ਕੱਲ੍ਹ ਨੂੰ ਮਨਾਇਆ ਜਾਵੇਗਾ।ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਦੀਆਂ ਹਨ।

ਕਰਵਾ ਚੌਥ ਦੇ ਦਿਨ ਔਰਤਾਂ ਬਹੁਤ ਸ਼ਿੰਗਾਰ ਕਰ ਦੀਆਂ ਹਨ। ਔਰਤਾਂ ਦੇ ਮੇਕਅਪ ਵਿੱਚ ਮਹਿੰਦੀ ਸਭ ਤੋਂ ਮਹੱਤਵਪੂਰਣ ਚੀਜ਼ ਹੈ। ਇਸ ਦਿਨ, ਔਰਤਾਂ ਆਪਣੇ ਹੱਥਾਂ ‘ਤੇ ਮਹਿੰਦੀ ਲਗਾਉਂਦਿਆਂ ਹਨ ਤੇ ਵਰਖੇ ਵੱਖਰੇ ਡਿਜ਼ਾਈਨ ਬਣਾਕੇ ਹੱਥ ਸਜਾਉਂਦੀਆਂ ਹਨ।

ਇਸ ਕਰਵਾ ਚੌਥ, ਜੇਕਰ ਤੁਸੀਂ ਨਵੇਂ-ਨਵੇਂ ਡਿਜ਼ਾਈਨ (Karwa Chauth latest mehndi design) ਦੀ ਭਾਲ ਕਰ ਰਹੇ ਹੋ, ਤਾਂ ਤੁਸੀਂ ਹੇਠਾਂ ਦਿੱਤੀਆਂ ਤਸਵੀਰਾਂ ਜ਼ਰੂਰ ਦੇਖੋ ਅਤੇ ਆਪਣੇ ਕਰਵਾ ਚੌਥ ਦੇ ਵਰਤ ‘ਤੇ ਸੋਹਣੇ ਸੋਹਣੇ ਹੱਥ ਸਜਾਓ।

ਅੱਜਕੱਲ੍ਹ,ਮਹਿੰਦੀ ਦੇ ਡਿਜ਼ਾਈਨ ਪਹਿਲਾਂ ਨਾਲੋਂ ਹੋਰ ਵੱਖਰੇ ਆ ਗਏ ਹਨ। ਝਾਲਰ ਮਹਿੰਦੀ ਦਾ ਡਿਜ਼ਾਈਨ ਇਸ ਵਾਰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਹ ਡਿਜ਼ਾਈਨ ਹੱਥਾਂ ‘ਤੇ ਬਹੁਤ ਵਧੀਆ ਲੱਗਦਾ ਹੈ। ਇਹ ਜ਼ਿਆਦਾਤਰ ਔਰਤਾਂ ਦੀ ਪਹਿਲੀ ਪਸੰਦ ਹੈ। ਇਹ ਡਿਜ਼ਾਈਨ ਹੱਥਾਂ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਇਸਨੂੰ ਲਗਾਉਣਾ ਬਹੁਤ ਅਸਾਨ ਹੈ ਅਤੇ ਤੁਸੀਂ ਇਸਨੂੰ ਆਪਣੇ ਆਪ ਵੀ ਲਗਾ ਸਕਦੇ ਹੋ। ਤੁਸੀਂ ਮਹਿੰਦੀ ਦੀਆਂ ਛੋਟੀਆਂ ਬੂੰਦਾਂ ਨਾਲ ਵੱਡੇ ਕਿਨਾਰੇ ਬਣਾ ਸਕਦੇ ਹੋ।

ਜੇਕਰ ਤੁਹਾਡੇ ਕੋਲ ਸਮਾਂ ਘੱਟ ਹੈ ਤਾਂ ਤੁਸੀਂ ਅਜੇਹੀ ਸਿਮਪਲ ਡਿਜ਼ਾਈਨ ਵੀ ਲਗਾ ਸਕਦੇ ਹੋ। ਇਹ ਡਿਜ਼ਾਈਨ ਤੁਹਾਡੇ ਹੱਥਾਂ ਦੀ ਖੂਬਸੂਰਤੀ ਹੋਰ ਵਧਾ ਦੇਵੇਗਾ।

Spread the love