ਫੇਸਬੁੱਕ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਅਨੁਸਾਰ, ਕੰਪਨੀ ਆਪਣੇ ਸਭ ਤੋਂ ਵੱਡੇ ਬਾਜ਼ਾਰ, ਭਾਰਤ ਵਿਚ ਗੁਮਰਾਹਕੁੰਨ ਸੂਚਨਾ, ਨਫ਼ਰਤ ਭਰੇ ਭਾਸ਼ਣਾਂ ਅਤੇ ਹਿੰਸਾ ‘ਤੇ ਜਸ਼ਨ ਨਾਲ ਜੁੜੀ ਸਮਗਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਸੰਘਰਸ਼ ਕਰ ਰਹੀ ਹੈ।

ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਸੋਸ਼ਲ ਮੀਡੀਆ ਦੇ ਖੋਜਕਰਤਾਵਾਂ ਨੇ ਦੱਸਿਆ ਹੈ ਕਿ ਅਜਿਹੇ ਸਮੂਹ ਅਤੇ ਪੇਜ਼ ਹਨ ਜੋ ਗੁਮਰਾਹਕੁੰਨ, ਭੜਕਾਊ ਅਤੇ ਮੁਸਲਿਮ ਵਿਰੋਧੀ ਸਮਗਰੀ ਨਾਲ ਭਰੇ ਹੋਏ ਹਨ।

ਖ਼ਬਰ ਅਨੁਸਾਰ ਫੇਸਬੁੱਕ ਖੋਜਕਰਤਾਵਾਂ ਨੇ ਫਰਵਰੀ 2019 ਵਿਚ ਇਹ ਦੇਖਣ ਲਈ ਨਵੇਂ ਉਪਭੋਗਤਾ ਅਕਾਊਂਟ ਬਣਾਏ ਕਿ ਕੇਰਲਾ ਦੇ ਨਿਵਾਸੀ ਲਈ ਸੋਸ਼ਲ ਮੀਡੀਆ ਵੈਬਸਾਈਟ ਕਿਵੇਂ ਦਿਖਾਈ ਦਿੰਦੀ ਹੈ।

ਰਿਪੋਰਟ ਅਨੁਸਾਰ ਫੇਸਬੁੱਕ ਦਸਤਾਵੇਜ਼ਾਂ ਵਿਚ ਉਹ ਰਿਪੋਰਟਾਂ ਵੀ ਹਨ ਕਿ ਜਿਨ੍ਹਾਂ ਵਿਚ ਦੱਸਿਆ ਗਿਆ ਹੈ ਕਿ ਕਿਵੇਂ ‘ਦੇਸ਼ ਦੀ ਸੱਤਾਧਾਰੀ ਪਾਰਟੀ ਤੇ ਵਿਰੋਧੀ ਧਿਰ ਦੀਆਂ ਸ਼ਖ਼ਸੀਅਤਾਂ’ ਨਾਲ ਜੁੜੇ ਫ਼ਰਜ਼ੀ ਖਾਤੇ ਤੇ ਬੋਟ ਆਮ ਚੋਣਾਂ ’ਤੇ ਜ਼ੋਰਦਾਰ ਢੰਗ ਨਾਲ ਭਾਰੂ ਪੈ ਰਹੇ ਹਨ।

ਭਾਰਤ ਦੀਆਂ 2019 ਦੀਆਂ ਆਮ ਚੋਣਾਂ ਤੋਂ ਬਾਅਦ ਬਣਾਈ ਗਈ ਇਕ ਵੱਖਰੀ ਰਿਪੋਰਟ ਵਿਚ ਫੇਸਬੁੱਕ ਨੇ ਪਾਇਆ ਹੈ ਕਿ ‘ਪੱਛਮੀ ਬੰਗਾਲ ਨਾਲ ਜੁੜੇ 40 ਪ੍ਰਤੀਸ਼ਤ ਤੋਂ ਵੱਧ ਟੌਪ ਵਿਊ ਜਾਂ ਇੰਪਰੈਸ਼ਨ ਫ਼ਰਜ਼ੀ ਸਨ’।

ਅਜਿਹੇ ਹੀ ਇਕ ਨਕਲੀ ਅਕਾਊਂਟ ਉਤੇ ਤਿੰਨ ਕਰੋੜ ਤੋਂ ਵੱਧ ਇੰਪਰੈਸ਼ਨ ਹਨ।

Spread the love