25 ਅਕਤੂਬਰ

ਪਾਕਿਸਤਾਨ ਨੇ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਟੀ -20 ਵਿਸ਼ਵ ਕੱਪ ‘ਚ ਇਤਿਹਾਸ ਰਚ ਦਿੱਤਾ। ਪਾਕਿਸਤਾਨ ਨੇ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਭਾਰਤ ਨੂੰ ਹਰਾਇਆ ਹੈ।

ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੀ ਜੋੜੀ ਨੇ ਇਤਿਹਾਸ ਬਦਲ ਦਿੱਤਾ ਹੈ। ਪਾਕਿਸਤਾਨ ਟੀਮ ਦੀ ਤਰਫੋਂ ਕੈਪਟਨ ਬਾਬਰ ਆਜ਼ਮ ਨੇ 68 ਦੌੜਾਂ ਬਣਾਈਆਂ ਜਦਕਿ ਮੁਹੰਮਦ ਰਿਜ਼ਵਾਨ ਨੇ 79 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।ਟੀਮ ਇੰਡੀਆ ਵੱਲੋਂ ਮੁਹੰਮਦ ਸ਼ਮੀ, ਜਸਪ੍ਰੀਤ ਬੁਮਰਾਹ, ਭੁਵਨੇਸ਼ਵਰ ਕੁਮਾਰ ਵਰਗੇ ਮਹਾਨ ਗੇਂਦਬਾਜ਼ ਇੱਕ ਵੀ ਵਿਕਟ ਹਾਸਲ ਨਹੀਂ ਕਰ ਸਕੇ।

ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦੀ ਸਲਾਮੀ ਜੋੜੀ ਨੇ ਇਕੱਲਿਆਂ ਹੀ ਆਪਣੀ ਟੀਮ ਨੂੰ ਭਾਰਤ ਵਿਰੁੱਧ 10 ਵਿਕਟਾਂ ਦੀ ਵੱਡੀ ਜਿੱਤ ਦਿਵਾਈ। ਦੋਵੇਂ ਬੱਲੇਬਾਜ਼ਾਂ ਨੇ 17.5 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ ਜਿੱਤ ਹਾਸਿਲ ਕੀਤੀ । ਇਸ ਹਾਰ ਨਾਲ ਵਿਸ਼ਵ ਕੱਪ ‘ਚ ਪਾਕਿਸਤਾਨ ਖ਼ਿਲਾਫ਼ ਅਜੇਤੂ ਰਹਿਣ ਦਾ ਭਾਰਤ ਦਾ ਰਿਕਾਰਡ ਟੁੱਟ ਗਿਆ ਹੈ।

Spread the love