ਚੀਨ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਵਧਦੀ ਜਾ ਰਹੀ ਹੈ।

ਇਸ ਦੇ ਮੱਦੇਨਜ਼ਰ, ਚੀਨੀ ਸਰਕਾਰ ਨੇ ਉੱਤਰ-ਪੱਛਮੀ ਸ਼ਹਿਰ ਲੈਂਜ਼ੌ ਵਿੱਚ ਤਾਲਾਬੰਦੀ ਲਗਾ ਦਿੱਤੀ ।

ਪ੍ਰਸ਼ਾਸਨ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਦਿੱਤੀ ਜਾਵੇਗੀ।ਚੀਨ ‘ਚ ਕੋਰੋਨਾ ਇਨਫੈਕਸ਼ਨ ਦੇ 29 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚੋਂ 6 ਮਾਮਲੇ ਲਾਂਝੂ ‘ਚ ਸਾਹਮਣੇ ਆਏ ਹਨ।

ਲਾਂਝੂ ਸ਼ਹਿਰ ਗਾਂਸੂ ਦੇ ਉੱਤਰ-ਪੱਛਮੀ ਸੂਬੇ ਦੀ ਰਾਜਧਾਨੀ ਹੈ।

ਇੱਥੋਂ ਦੀ ਆਬਾਦੀ 40 ਲੱਖ ਤੋਂ ਵੱਧ ਹੈ।ਲਾਂਝੂ ਵਿੱਚ ਲੋਕਾਂ ਦੀ ਆਵਾਜਾਈ ਦੀ ਸਖ਼ਤ ਨਿਗਰਾਨੀ ਰੱਖ ਰਹੇ ਅਧਿਕਾਰੀਆਂ ਨੇ ਕਿਹਾ ਕਿ ਲਾਂਝੂ ਵਿੱਚ ਲੋਕਾਂ ਦੀ ਨੇੜਿਓਂ ਨਜ਼ਰ ਰੱਖੀ ਜਾਵੇਗੀ।

ਲੋਕਾਂ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਦੀ ਸਪਲਾਈ ਜਾਂ ਡਾਕਟਰੀ ਇਲਾਜ ਲਈ ਘਰੋਂ ਬਾਹਰ ਨਿਕਲਣ ਦੀ ਇਜਾਜ਼ਤ ਹੋਵੇਗੀ।

ਦੂਸਰੇ ਪਾਸੇ ਸਥਾਨਕ ਨਾਗਰਿਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਚੀਨੀ ਪ੍ਰਸ਼ਾਸਨ ਵਧਦੇ ਕੋਰੋਨਾ ਮਾਮਲਿਆਂ ਨੂੰ ਲੈ ਕੇ ਕਾਫੀ ਚੌਕਸ ਹੈ। ਉੱਤਰੀ ਚੀਨ ਵਿੱਚ ਹਜ਼ਾਰਾਂ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ।

ਨਾਲ ਹੀ, ਸੈਰ-ਸਪਾਟਾ ਸਥਾਨਾਂ ‘ਤੇ ਲੋਕਾਂ ਦੀ ਆਵਾਜਾਈ ਨੂੰ ਸੀਮਤ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਚੀਨ ਦੇ 11 ਸੂਬਿਆਂ ‘ਚ ਕੋਰੋਨਾ ਦੀ ਲਾਗ ਫੈਲ ਗਈ ਹੈ ਜਿਸ ਕਰਕੇ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਕਿ ਲਗਭਗ ਇੱਕ ਹਫ਼ਤੇ ਵਿੱਚ, ਕੋਵਿਡ ਦੀ ਲਾਗ 11 ਸੂਬਿਆਂ ‘ਚ ਵਿੱਚ ਫੈਲ ਗਈ ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ ਹਾਲਾਤ ਹੋਰ ਵਿਗੜ ਜਾਣਗੇ।

Spread the love