ਯੂ.ਕੇ. ‘ਚ ਇੱਕ ਵਾਰ ਫਿਰ ਕਰੋਨਾ ਦੇ ਕੇਸ ਵਧਦੇ ਜਾ ਰਹੇ ਨੇ ਜਿਸ ਕਰਕੇ ਚਿੰਤਾਵਾਂ ਵਧਦੀਆਂ ਜਾ ਰਹੀਆਂ ਨੇ।

ਦਰਅਸਲ ਕੋਵਿਡ-19 ਦਾ ਡੈਲਟਾ ਰੂਪ ਤੇਜ਼ੀ ਨਾਲ ਪੈਰ ਪ੍ਰਸਾਰ ਰਿਹੈ।

ਇਸ ਫਾਰਮ ਦੀ ਹੁਣ ਤੱਕ ਨਿਗਰਾਨੀ ਕੀਤੀ ਜਾ ਰਹੀ ਸੀ, ਪਰ ਕੇਸਾਂ ‘ਚ ਵਾਧੇ ਤੋਂ ਬਾਅਦ, ਇਸ ਨੂੰ ਹੁਣ ਜਾਂਚ ਦੇ ਅਧੀਨ ਵੀ ਯੂ ਆਈ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ ।

ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਇਕ ਸੰਕੇਤ ਹੈ ਕਿ ਮਹਾਂਮਾਰੀ ਅਜੇ ਖਤਮ ਨਹੀਂ ਹੋਈ ਹੈ ।

ਵਾਇਰਸ ਦੇ ਨਵੇਂ ਰੂਪ ਏ ਵਾਈ 4.2 ਭਾਵ ਡੈਲਟਾ ਪਲੱਸ ਨੂੰ ਯੂ.ਕੇ. ਦੀ ਸਿਹਤ ਸੇਵਾਵਾਂ ਏਜੰਸੀ ਦੁਆਰਾ ਵੀ ਯੂ ਆਈ-21ਓ ਸੀ ਟੀ-01 ਦਾ ਨਾਮ ਦਿੱਤਾ ਗਿਆ ਹੈ ।

ਏਜੰਸੀ ਪਿਛਲੇ ਕੁਝ ਸਮੇਂ ਤੋਂ ਵਾਇਰਸ ਦੇ ਡੈਲਟਾ ਪਲੱਸ ਰੂਪ ਦੀ ਨੇੜਿਓਾ ਨਿਗਰਾਨੀ ਕਰ ਰਹੀ ਹੈ ਕਿਉਂਕਿ ਡੈਲਟਾ ਪਲੱਸ ਦਾ ਫੈਲਣਾ ਡੈਲਟਾ ਫਾਰਮ ਨਾਲੋਂ ਵਧੇਰੇ ਤੇਜ਼ੀ ਨਾਲ ਹੁੰਦਾ ਹੈ ।

ਅੰਕੜਿਆਂ ਦੇ ਅਨੁਸਾਰ ਇੰਗਲੈਂਡ ‘ਚ ਜੁਲਾਈ ‘ਚ ਪਹਿਚਾਣ ਹੋਣ ਦੇ ਬਾਅਦ ਤੋਂ 20 ਅਕਤੂਬਰ ਤੱਕ ਡੈਲਟਾ ਫਾਰਮ ਦੇ 15,120 ਮਾਮਲੇ ਸਾਹਮਣੇ ਆਏ ਹਨ ।

Spread the love