ਨਵੀਂ ਦਿੱਲੀ, 26 ਅਕਤੂਬਰ

ਹੁਣ ਜਲਦੀ ਹੀ ਨੈਸ਼ਨਲ ਹਾਈਵੇ ‘ਤੇ ਬਣੇ ਢਾਬਿਆਂ ‘ਤੇ ਖਾਣ-ਪੀਣ ਦੇ ਨਾਲ-ਨਾਲ ਪੈਟਰੋਲ ਪੰਪ ਅਤੇ ਹੋਰ ਕਈ ਸਹੂਲਤਾਂ ਮਿਲਣਗੀਆਂ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਇਸ ਲਈ ਕੰਮ ਕਰਨ ਲਈ ਕਿਹਾ ਹੈ। ਇਸ ਨਾਲ ਆਮ ਲੋਕਾਂ ਨੂੰ ਸਹੂਲਤ ਮਿਲੇਗੀ ਅਤੇ ਢਾਬਾ ਮਾਲਕਾਂ ਨੂੰ ਵੀ ਕਾਰੋਬਾਰ ਦਾ ਨਵਾਂ ਮੌਕਾ ਮਿਲੇਗਾ।

ਇੱਕ ਸਮਾਚਾਰ ਏਜੰਸੀ ਦੇ ਅਨੁਸਾਰ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੇ ਮੰਤਰਾਲੇ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਛੋਟੇ ਢਾਬਾ ਮਾਲਕਾਂ ਨੂੰ ਰਾਸ਼ਟਰੀ ਰਾਜਮਾਰਗ ਦੇ ਨਾਲ ਪੈਟਰੋਲ ਪੰਪ ਅਤੇ ਬਾਥਰੂਮ ਬਣਾਉਣ ਦੀ ਇਜਾਜ਼ਤ ਦੇਣ ‘ਤੇ ਕੰਮ ਕਰਨ ਲਈ ਕਿਹਾ ਹੈ।

ਗਡਕਰੀ ਨੇ ਕਿਹਾ ਕਿ ਕਿਸੇ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਉਹ ਯਾਤਰਾ ਕਰ ਰਹੇ ਹਨ ਅਤੇ 200-300 ਕਿਲੋਮੀਟਰ ਸੜਕ ਦੇ ਦੌਰਾਨ ਉਨ੍ਹਾਂ ਨੂੰ ਇਕ ਵੀ ਟਾਇਲਟ ਨਹੀਂ ਮਿਲਿਆ। ਇਕ ਪ੍ਰੋਗਰਾਮ ‘ਚ ਗਡਕਰੀ ਨੇ ਕਿਹਾ ਕਿ ਲੋਕ ਸੜਕਾਂ ਕਿਨਾਰੇ ਜ਼ਮੀਨਾਂ ‘ਤੇ ਕਬਜ਼ੇ ਕਰਕੇ ਢਾਬੇ ਖੋਲ੍ਹ ਰਹੇ ਹਨ। ਮੈਂ ਆਪਣੇ ਮੰਤਰਾਲੇ (MoRTH) ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਸ ਤਰ੍ਹਾਂ NHAI ਪੈਟਰੋਲ ਪੰਪਾਂ ਲਈ NOC ਦਿੰਦਾ ਹੈ, ਸਾਨੂੰ ਰਾਸ਼ਟਰੀ ਰਾਜ ਮਾਰਗਾਂ ‘ਤੇ ਛੋਟੇ ਢਾਬਾ ਮਾਲਕਾਂ ਨੂੰ ਪੈਟਰੋਲ ਪੰਪ ਅਤੇ ਬਾਥਰੂਮ ਖੋਲ੍ਹਣ ਦੀ ਇਜਾਜ਼ਤ ਦੇਣ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਆਪਣੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਮੰਤਰਾਲਾ ਛੋਟੇ ਢਾਬਾ ਮਾਲਕਾਂ ਲਈ 5-10 ਵਾਹਨ ਪਾਰਕ ਕਰਨ ਅਤੇ ਆਮ ਲੋਕਾਂ ਲਈ ਨਾਥਰੂਮ ਬਣਾਉਣ ਲਈ ਥਾਂ ਵਾਲੇ ਪੈਟਰੋਲ ਪੰਪ ਖੋਲ੍ਹਣ ਦੇ ਪ੍ਰਸਤਾਵ ‘ਤੇ ਕੰਮ ਕਰ ਸਕਦਾ ਹੈ।

Spread the love