ਵਿਸ਼ਵ ਸਿਹਤ ਸੰਗਠਨ ਨੇ ਭਾਰਤ ਬਾਇਓਟੈਕ ਤੋਂ ਕਰੋਨਾ ਦੀ ਭਾਰਤੀ ਵੈਕਸੀਨ ਕੋਵੈਕਸੀਨ ਬਾਰੇ ਹੋਰ ਜਾਣਕਾਰੀ ਮੰਗੀ ਹੈ।

ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਦੀ ਬੈਠਕ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਜੇਕਰ ਇਹ ਸੰਤੁਸ਼ਟ ਹੈ, ਤਾਂ ਅਗਲੇ 24 ਘੰਟਿਆਂ ਵਿੱਚ ਹੀ ਕੋਵੈਕਸੀਨ ਬਾਰੇ ਕੋਈ ਫੈਸਲਾ ਲਿਆ ਜਾ ਸਕਦਾ ਹੈ ਪਰ ਹੁਣ ਇਸ ਸਮੂਹ ਦੀ ਅਗਲੀ ਮੀਟਿੰਗ 3 ਨਵੰਬਰ ਨੂੰ ਹੋਵੇਗੀ, ਜਿਸ ਵਿੱਚ ਕੋਵੈਕਸੀਨ ਦੀ ਵਿਸ਼ਵਵਿਆਪੀ ਵਰਤੋਂ ਬਾਰੇ ਅੰਤਿਮ ਮੁਲਾਂਕਣ ਕੀਤਾ ਜਾਵੇਗਾ।

ਭਾਰਤ ਬਾਇਓਟੈਕ ਨੇ 19 ਅਪ੍ਰੈਲ ਨੂੰ ਡਬਲਿਓਐਚਓ ਤੋਂ ਕੋਵੈਕਸੀਨ ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਸੀ, ਪਰ ਇਹ ਅਜੇ ਵੀ ਕਤਾਰ ‘ਚ ਹੈ।

ਅਜਿਹੀ ਸਥਿਤੀ ਵਿੱਚ ਕੋਵੈਕਸੀਨ ਲੈਣ ਵਾਲੇ ਲੋਕ ਵਿਦੇਸ਼ ਯਾਤਰਾ ਕਰਨ ਦੇ ਯੋਗ ਨਹੀਂ ਹਨ, ਜੇਕਰ ਮਾਨਤਾ ਮਿਲਦੀ ਹੈ ਤਾਂ ਭਾਰਤ ਬਾਇਓਟੈਕ ਇਸ ਨੂੰ ਦੁਨੀਆ ਭਰ ਵਿੱਚ ਆਸਾਨੀ ਨਾਲ ਨਿਰਯਾਤ ਕਰਨ ਦੇ ਯੋਗ ਹੋਵੇਗਾ।

ਦੱਸ ਦੇਈਏ ਕਿ ਹੁਣ ਤੱਕ ਕੋਵੈਕਸੀਨ ਨੂੰ 13 ਦੇਸ਼ਾਂ ਵਿੱਚ ਮਨਜ਼ੂਰੀ ਦਿੱਤੀ ਗਈ ਹੈ।

ਕੋਵੈਕਸੀਨ ਨੂੰ ਭਾਰਤ ਬਾਇਓਟੈਕ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਸਾਂਝੇ ਤੌਰ ‘ਤੇ ਵਿਕਸਤ ਕੀਤਾ ਗਿਆ ਹੈ।

ਫੇਜ਼-3 ਕਲੀਨਿਕਲ ਟ੍ਰਾਇਲ ਤੋਂ ਬਾਅਦ ਕੰਪਨੀ ਨੇ ਦਾਅਵਾ ਕੀਤਾ ਸੀ ਕਿ ਟੀਕੇ ਦੀ ਕਲੀਨਿਕਲ ਪ੍ਰਭਾਵਸ਼ੀਲਤਾ 78% ਹੈ, ਯਾਨੀ ਇਹ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਵਿੱਚ 78% ਪ੍ਰਭਾਵਸ਼ਾਲੀ ਹੈ।

ਦੂਸਰੇ ਪਾਸੇ ਆਈਸੀਐਮਆਰ ਦਾ ਦਾਅਵਾ ਹੈ ਕਿ ਇਹ ਵੈਕਸੀਨ ਹਰ ਤਰ੍ਹਾਂ ਦੇ ਵੇਰੀਐਂਟਸ ‘ਤੇ ਅਸਰਦਾਰ ਹੈ, ਯਾਨੀ ਨਾ ਸਿਰਫ਼ ਯੂਕੇ, ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕੀ ਵੇਰੀਐਂਟਸ ‘ਤੇ, ਸਗੋਂ ਭਾਰਤ ਦੇ 10 ਤੋਂ ਵੱਧ ਰਾਜਾਂ ‘ਚ ਖੋਜੇ ਗਏ ਡਬਲ ਮਿਊਟੈਂਟ ਵੇਰੀਐਂਟਸ ‘ਤੇ ਵੀ ਅਸਰਦਾਰ ਹੈ।ਞ

Spread the love