ਕੈਨੇਡਾ ਦੀ ਰਾਜਧਾਨੀ ਓਟਾਵਾ ਵਿਖੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਨਵੀਂ ਕੈਬਨਿਟ ਦਾ ਐਲਾਨ ਕੀਤਾ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਦੀ ਦੇਖ-ਰੇਖ ਹੇਠ ਸਹੁੰ ਚੁੱਕ ਸਮਾਗਮ ਰੀਡੋ ਹਾਲ ਦੇ ਬਾਲ ਰੂਮ ‘ਚ ਹੋਇਆ ।

ਦੇਸ਼ ਦੇ 29ਵੇਂ ਮੰਤਰੀ ਮੰਡਲ ਵਿਚ ਪ੍ਰਧਾਨ ਮੰਤਰੀ ਟਰੂਡੋ ਤੋਂ ਇਲਾਵਾ 38 ਮੰਤਰੀ ਹਨ, ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਸੰਸਦ ਮੈਂਬਰ (ਅਨੀਤਾ ਆਨੰਦ, ਹਰਜੀਤ ਸਿੰਘ ਸੱਜਣ ਅਤੇ ਕਮਲ ਖਹਿਰਾ ਕੈਬਨਿਟ ਮੰਤਰੀ ਬਣੇ ।

ਟਰੂਡੋ ਕੈਬਨਿਟ ‘ਚ ਹਰਜੀਤ ਸਿੰਘ ਸੱਜਣ ਨੂੰ ਹਟਾ ਕੇ ਅਨੀਤਾ ਆਨੰਦ ਨੂੰ ਦੇਸ਼ ਦੀ ਰੱਖਿਆ ਮੰਤਰੀ ਬਣਾਇਆ ਗਿਆ ਹੈ ।

ਸੱਜਣ ਨਵੀਂ ਕੈਬਨਿਟ ‘ਚ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣੇ ਹਨ।

ਇਸ ਕੈਬਨਿਟ ਫੇਰਬਦਲ ‘ਚ 7 ਨਵੇਂ ਮੰਤਰੀ ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ‘ਚ ਬਰੈਂਪਟਨ-ਪੱਛਮੀ ਹਲਕੇ ਤੋਂ ਕਮਲ ਖਹਿਰਾ ਪਹਿਲੀ ਵਾਰੀ ਮੰਤਰੀ ਬਣੀ ਹੈ ਜਿਹਨਾਂ ਨੂੰ ਬਜ਼ੁਰਗਾਂ ਦੇ ਮਾਮਲਿਆਂ ਦੀ ਮੰਤਰੀ ਬਣਾਇਆ ਗਿਆ ਹੈ ।

Spread the love