ਨਵੀਂ ਦਿੱਲੀ , 27 ਅਕਤੂਬਰ

ਸਿਹਤ ਮੰਤਰਾਲੇ ਦੇ ਮੁਤਾਬਿਕ , ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 13,451 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 14,021 ਲੋਕ ਠੀਕ ਹੋ ਗਏ ਅਤੇ 585 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਐਕਟਿਵ ਕੇਸਾਂ ਦੀ ਗਿਣਤੀ 1,62,661 ਹੋ ਗਈ ਹੈ ਅਤੇ ਕੁੱਲ 3,35,97,339 ਲੋਕ ਠੀਕ ਹੋ ਚੁੱਕੇ ਹਨ। ਜੇਕਰ ਗੱਲ ਕਰੀਏ ਮੌਤਾਂ ਦੀ ਗਿਣਤੀ ਦੀ ਤਾਂ 4,55,653 ਹੋ ਗਈ ਹੈ। ਜੇਕਰ ਟੀਕਾਕਰਨ ਦੀ ਗੱਲ ਕਰੀਏ ਤਾਂ ਕੱਲ੍ਹ ਦੇਸ਼ ਵਿੱਚ ਕਰੋਨਾ ਦੀਆਂ 55 ਲੱਖ 89 ਹਜ਼ਾਰ 124 ਖੁਰਾਕਾਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਦੇਸ਼ ਵਿੱਚ ਹੁਣ ਤੱਕ 103 ਕਰੋੜ 53 ਲੱਖ 25 ਹਜ਼ਾਰ 577 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਾ ਹੈ।

ਰਿਕਵਰੀ ਰੇਟ 98.19% ਹੈ ਜੋ ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ। ਪਿਛਲੇ 24 ਘੰਟਿਆਂ ਵਿੱਚ 14,021 ਲੋਕਾਂ ਦੇ ਠੀਕ ਹੋਣ ਨਾਲ ਕੁੱਲ ਰਿਕਵਰੀ 3,35,97,339 ਹੋ ਗਈ ਹੈ। ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ। ਭਾਰਤ ਦਾ ਐਕਟਿਵ ਕੇਸਲੋਡ 1,62,661 ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ 242 ਦਿਨਾਂ ‘ਚ ਸਭ ਤੋਂ ਘੱਟ ਹੈ। ਪਿਛਲੇ 33 ਦਿਨਾਂ ਲਈ ਹਫਤਾਵਾਰੀ ਸਕਾਰਾਤਮਕਤਾ ਦਰ (1.22%) 2% ਤੋਂ ਘੱਟ ਹੈ। ਜਦੋਂ ਕਿ ਪਿਛਲੇ 23 ਦਿਨਾਂ ਲਈ ਰੋਜ਼ਾਨਾ ਸਕਾਰਾਤਮਕਤਾ ਦਰ (1.03%) 2% ਤੋਂ ਘੱਟ ਹੈ। ਹੁਣ ਤੱਕ ਕੀਤੇ ਗਏ ਕੁੱਲ ਕਰੋਨਾ ਟੈਸਟ 60.32 ਕਰੋੜ ਹਨ।

Spread the love