ਅਮਰੀਕਾ ਦੇ ਦੋ ਸ਼ਕਤੀਸ਼ਾਲੀ ਸੈਨੇਟਰਾਂ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਸਤ੍ਹਾ ਤੋਂ ਹਵਾ ‘ਚ ਮਾਰ ਕਰਨ ਵਾਲੀ ਰੂਸੀ ਮਿਜ਼ਾਈਲ ਐਸ-400 ਪ੍ਰਣਾਲੀ ਖਰੀਦਣ ਲਈ ਭਾਰਤ ਦੇ ਖਿਲਾਫ਼ ਕਾਊਟਰਿੰਗ ਅਮੈਰੀਕਾਜ਼ ਐਡਵਰਸੀਜ਼ ਥਰੂ ਸੈਂਕਸੰਜ਼ ਐਕਟ ਦੀਆਂ ਵਿਵਸਥਾਵਾਂ ਨੂੰ ਲਾਗੂ ਨਾ ਕਰਨ ਦੀ ਅਪੀਲ ਕੀਤੀ ਹੈ । ਡੈਮੋਕ੍ਰੇਟਿਕ ਪਾਰਟੀ ਦੇ ਸੈਨੇਟਰਾਂ ਮਾਰਕ ਵਾਰਨਰ ਅਤੇ ਰਿਪਬਲਿਕਨ ਪਾਰਟੀ ਦੇ ਜਾਨ ਕਾਰਨਿਨ ਨੇ ਰਾਸ਼ਟਰਪਤੀ ਜੋ ਬਾਈਡਨ ਨੂੰ ਲਿਖੇ ਪੱਤਰ ‘ਚ ਭਾਰਤ ਨੂੰ ਸੀ.ਏ.ਏ.ਟੀ.ਐਸ.ਏ. ਦੇ ਤਹਿਤ ਰਾਸ਼ਟਰੀ ਹਿਤ ‘ਚ ਰਾਹਤ ਦੇਣ ਦੀ ਅਪੀਲ ਕੀਤੀ । ਸੈਨੇਟਰਾਂ ਨੇ ਕਿਹਾ ਕਿ ਇਹ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿਤ ‘ਚ ਹੈ । ਸੈਨੇਟਰਾਂ ਨੇ ਪੱਤਰ ਲਿਿਖਆ, ਅਸੀਂ ਤੁਹਾਨੂੰ ਸਤ੍ਹਾ ਤੋਂ ਹਵਾ ‘ਚ ਮਾਰ ਕਰਨ ਵਾਲੀ ਐਸ-400 ਏਅਰ ਡਿਫੈਂਸ ਸਿਸਟਮ ਮਿਜ਼ਾਈਲ ਪ੍ਰਣਾਲੀ ਨੂੰ ਯੋਜਨਾਬੱਧ ਖਰੀਦ ਮਾਮਲੇ ‘ਚ ਭਾਰਤ ਨੂੰ ਛੂਟ ਦੇਣ ਦੀ ਅਪੀਲ ਕਰਦੇ ਹਾਂ।ਦੱਸ ਦੇਈਏ ਕਿ ਕਾਟਸਾ ਕਾਨੂੰਨ ‘ਚ ਅਧਿਕਾਰ ਹੈ ਕਿ ਰਾਸ਼ਟਰਪਤੀ ਚਾਹੁਣ ਤਾਂ ਉਹ ਕਿਸੇ ਦੇਸ਼ ਨੂੰ ਇਸ ਦੀਆਂ ਪਾਬੰਦੀਆਂ ਤੋਂ ਮੁਕਤ ਰੱਖ ਸਕਦੇ ਹਨ। ਦੋਵਾਂ ਸੰਸਦ ਮੈਂਬਰਾਂ ਨੇ ਸੈਨੇਟ ‘ਚ ਇੰਡੀਆ ਕਾਕਸ ਦੇ ਸਹਿ ਕਨਵੀਨਰ ਹਨ। ਅਮਰੀਕੀ ਸੰਸਦ ‘ਚ ਕਿਸੇ ਖ਼ਾਸ ਦੇਸ਼ ਦੇ ਸਮਰਥਨ ‘ਚ ਕੰਮ ਕਰਨ ਵਾਲਾ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦਾ ਇਹ ਇਕੱਲਾ ਸਮੂਹ ਹੈ।ਓਧਰ ਚਰਚਾ ਇਹ ਵੀ ਹੈ ਕਿ ਪੱਤਰ ‘ਚ ਕਿਹਾ ਗਿਆ ਹੈ ਕਿ ਭਾਰਤ ਤੇ ਰੂਸ ਵਿਚਕਾਰ ਹੋਏ ਪੰਜ ਅਰਬ ਡਾਲਰ (ਕਰੀਬ 40 ਹਜ਼ਾਰ ਕਰੋੜ ਰੁਪਏ) ਦੇ ਡਿਫੈਂਸ ਸਿਸਟਮ ਖ਼ਰੀਦ ਦੇ ਸੌਦੇ ਨੂੰ ਰੋਕਣ ਲਈ ਅਮਰੀਕਾ ਨੇ ਹਰ ਸੰਭਵ ਯਤਨ ਕੀਤੇ। ਭਾਰਤੀ ਅਧਿਕਾਰੀਆਂ ਨੂੰ ਇਸ ਦੇ ਮਾੜੇ ਨਤੀਜਿਆਂ ਬਾਰੇ ਦੱਸਿਆ ਸੀ ਪਰ ਗੱਲ ਨਹੀਂ ਬਣੀ। ਬਾਵਜੂਦ ਇਸ ਦੇ ਅਮਰੀਕੀ ਹਿੱਤਾਂ ਨੂੰ ਦੇਖਦੇ ਹੋਏ ਭਾਰਤ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਐੱਸ-400 ਸਿਸਟਮ ਨੂੰ ਦੁਨੀਆ ਦਾ ਸਭ ਤੋਂ ਵਧੀਆ ਏਅਰ ਡਿਫੈਂਸ ਸਿਸਟਮ ਮੰਨਿਆ ਜਾਂਦਾ ਹੈ

Spread the love