ਪ੍ਰਾਈਮ ਏਸ਼ੀਆ

ਚੰਡੀਗੜ੍ਹ, 28 ਅਕਤੂਬਰ

ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਇੱਕ ਸੀਨੀਅਰ ਯੂਥ ਅਕਾਲੀ ਆਗੂ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਸਕਦਾ ਹੈ। ਨਵੀਂ ਦਿੱਲੀ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਰਸਮੀ ਕਾਰਵਾਈ ਕਿਸੇ ਵੀ ਸਮੇਂ ਹੋਣ ਦੀ ਸੰਭਾਵਨਾ ਹੈ।

ਰਾਹੁਲ ਗਾਂਧੀ ਨਾਲ ਕਈ ਮੁਲਾਕਾਤਾਂ ਤੋਂ ਬਾਅਦ ਆਖ਼ਰ ਇਸ ਯੂਥ ਆਗੂ ਨੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਕਰ ਹੀ ਲਿਆ ਹੈ। ਇਹ ਆਗੂ ਪਿਛਲੇ 25 ਸਾਲਾਂ ਤੋਂ ਅਕਾਲੀ ਦਲ ਵਿਚ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਸੀ ਪ੍ਰੰਤੂ ਜਦੋਂ ਵੀ ਇਸਦੀ ਉਮੀਦਵਾਰੀ ਐਲਾਨਣ ਦੀ ਵਾਰੀ ਆਉਂਦੀ ਤਾਂ ਇਸ ਨੂੰ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਅਗਲੀ ਵਾਰੀ-ਅਗਲੀ ਵਾਰੀ ਕਹਿ ਕੇ ਸ਼ਾਂਤ ਰਹਿਣ ਲਈ ਕਹਿ ਦਿੱਤਾ ਜਾਂਦਾ। ਅਖ਼ੀਰ ਜਦੋਂ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਪਾਣੀ ਸਿਰ ਉਪਰੋਂ ਦੀ ਲੰਘ ਗਿਆ ਤਾਂ ਇਸ ਟਕਸਾਲੀ ਯੂਥ ਆਗੂ ਨੇ ਰਾਹੁਲ ਗਾਂਧੀ ਦੀ ਅਗਵਾਈ ਵਿਚ ਅੱਗੇ ਆਉਣ ਦਾ ਫੈਸਲਾ ਕਰ ਲਿਆ।

Spread the love