ਇਟਲੀ ਦੀ ਰਾਜਧਾਨੀ ਰੋਮ ਵਿਖੇ ਕੱਲ ਤੋਂ ਸ਼ੁਰੂ ਹੋਣ ਜਾ ਰਹੇ 16ਵੇਂ ਜੀ-20 ਸਾਰਕ ਸੰਮੇਲਨ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ।

ਪ੍ਰਧਾਨ ਮੰਤਰੀ ਦਰਾਗੀ ਵਲੋਂ ਅੱਜ ਸੁਰੱਖਿਆ ਪ੍ਰਬੰਧਾਂ ਦਾ ਖੁਦ ਜਾਇਜ਼ਾ ਲਿਆ ਗਿਆ ।

ਰੋਮ ਦੇ ਐਯੁਰ ਮੈਟਰੋ ਸਟੇਸ਼ਨ ਨੇੜੇ ਜੀ-20 ਦੀ ਇਮਾਰਤ ਅਤੇ ਆਲੇ ਦੁਆਲੇ 10 ਕਿਲੋਮੀਟਰ ਤੱਕ ਦੇ ਏਰੀਏ ਨੂੰ ਮਿਲਟਰੀ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ

ਲਗਪਗ 5 ਹਜ਼ਾਰ ਸੁਰੱਖਿਆ ਕਰਮੀ ਦੇਖ-ਰੇਖ ਲਈ ਲਗਾਏ ਗਏ ਹਨ ।

ਆਵਾਜਾਈ ਨੂੰ ਰੱਖਣ ਲਈ ਬਹੁਤ ਸਾਰੀਆਂ ਸੜਕਾਂ ਅਤੇ ਮੈਟਰੋ ਦੇ ਕੁੱਝ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ।

ਇਸ ਦੋ ਰੋਜ਼ਾ 16ਵੇਂ ਜੀ-20 ਸੰਮੇਲਨ ‘ਚ ਅਮਰੀਕੀ ਰਾਸ਼ਟਰਪਤੀ ਬਾਈਡਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਵੱਖ-ਵੱਖ ਮੁਲਕਾਂ ਦੇ ਨੁਮਾਇੰਦੇ ਪਹੁੰਚ ਰਹੇ ਹਨ ਜੋ ਕਿ ਵਿਸ਼ਵ ਪੱਧਰੀ ਅਰਥ-ਵਿਵਸਥਾ ਅਤੇ ਵਾਤਾਵਰਨ ਆਦਿ ਵਿਿਸ਼ਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ ।

Spread the love