ਭਾਰਤ ਸਰਕਾਰ ਅਫ਼ਗਾਨਿਸਤਾਨ ਦੀ ਸਥਿਤੀ ਬਾਰੇ ਚਿੰਤਤ ਹਨ।ਉਹ ਉੱਥੋਂ ਦੀ ਅਸਥਿਰਤਾ ਤੇ ਅੱਤਵਾਦ ਵਿਰੋਧੀ ਆਪਣੀਆਂ ਚਿੰਤਾਵਾਂ ਬਾਰੇ ਪਰੇਸ਼ਾਨ ਹੈ।

ਇਹ ਕਹਿਣਾ ਹੈ ਅਮਰੀਕਾ ਦੇ ਉਪ ਰੱਖਿਆ ਮੰਤਰੀ ਕਾਲਿਨ ਐੱਚ. ਕਾਲ ਦਾ।

ਇਸ ਤੋਂ ਇਲਾਵਾ ਸੈਨੇਟਰ ਗੈਰੀ ਪੀਟਰਸ ਦੇ ਇਕ ਸਵਾਲ ਦੇ ਜਵਾਬ ‘ਚ ਕਾਲ ਨੇ ਕਿਹਾ ਕਿ ਭਾਰਤੀ ਇਨ੍ਹਾਂ ਮੁੱਦਿਆਂ ‘ਤੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਪ੍ਰਤੀ ਭਾਰਤ ਦੀਆਂ ਨੀਤੀਆਂ ਦੀ ਕਲਪਨਾ ਵੱਡੇ ਪੱਧਰ ‘ਤੇ ਪਾਕਿਸਤਾਨ ਨਾਲ ਮੁਕਾਬਲੇ ਦੇ ਲੁਕਵੇਂ ਸੰਘਰਸ਼ ਨੂੰ ਧਿਆਨ ‘ਚ ਰੱਖ ਕੇ ਕੀਤੀ ਜਾਂਦੀ ਹੈ।

ਇਹ ਵੀ ਇਕ ਕਾਰਨ ਹੈ ਕਿ ਭਾਰਤ ਦੇ ਇਸ ਖ਼ਦਸ਼ੇ ‘ਤੇ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਕਿ ਤਾਲਿਬਾਨ ਪ੍ਰਸ਼ਾਸਨ ਕਸ਼ਮੀਰ ਦੇ ਆਸ-ਪਾਸ ਖ਼ਾਸ ਤੌਰ ‘ਤੇ ਭਾਰਤ ਵਿਰੋਧੀ ਅੱਤਵਾਦੀ ਸੰਗਠਨਾਂ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ।

ਇਹ ਪਹਿਲੀ ਬਾਰ ਨਹੀਂ ,ਇਸ ਤਰ੍ਹਾਂ ਦੀਆਂ ਚਰਚਾਵਾਂ ਹਮੇਸ਼ਾਂ ਰਹਿੰਦੀਆਂ ਨੇ ਕਿ ਭਾਰਤ ਦੇ ਕਸ਼ਮੀਰ ‘ਚ ਮਾਹੌਲ ਖਰਾਬ ਕਰਨ ਲਈ ਵਿਰੋਧੀ ਹਰ ਹਥਕੰਡੇ ਅਪਣਾਉਂਦੇ ਰਹਿੰਦੇ ਨੇ ਪਰ ਹੁਣ ਅਮਰੀਕਾ ਦਾ ਇਹ ਬਿਆਨ ਕਈ ਤਰ੍ਹਾਂ ਦੇ ਉਠ ਰਹੇ ਸ਼ੰਕਿਆ ਨੂੰ ਸਾਫ਼ ਕਰ ਰਿਹਾ ਹੈ।

Spread the love