ਤਹਿਰੀਕ-ਏ-ਲਬਾਇਕ ਪਾਕਿਸਤਾਨ ਦਾ ਮਾਰਚ ਇਸਲਾਮਾਬਾਦ ਦੇ ਨੇੜੇ ਪਹੁੰਚ ਚੁੱਕਾ ਹੈ।

ਇਸ ਦੇ ਨਾਲ ਹੀ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਦੀ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਨੇ।

ਇਹੀ ਕਾਰਨ ਹੈ ਕਿ ਇਮਰਾਨ ਨੇ ਅੱਜ ਸੁਰੱਖਿਆ ਮਾਮਲਿਆਂ ਦੀ ਸਭ ਤੋਂ ਵੱਡੀ ਸੰਸਥਾ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਅਹਿਮ ਬੈਠਕ ਬੁਲਾਈ।ਇਸ ਬੈਠਕ ‘ਚ ਵਿੱਚ ਥਲ ਸੈਨਾ ਅਤੇ ਆਈਐਸਆਈ ਦੇ ਮੁਖੀ ਨੇ ਵੀ ਵੀ ਹਿੱਸਾ ਲਿਆ।

ਤਹਿਰੀਕ-ਏ-ਲਬਾਇਕ ਨੇ ਫਰਾਂਸ ਦੇ ਰਾਜਦੂਤ ਨੂੰ ਦੇਸ਼ ‘ਚੋਂ ਕੱਢਣ ਸਮੇਤ 4 ਮੰਗਾਂ ‘ਤੇ ਇਸਲਾਮਾਬਾਦ ਮਾਰਚ ਸ਼ੁਰੂ ਕੀਤਾ ਹੈ।

ਹਾਂਲ਼ਾਂਕਿ ਕੁੱਝ ਮੰਗਾਂ ਮੰਨ ਵੀ ਲਈਆਂ ਗਈਆਂ ਨੇ।ਓਧਰ ਵਧ ਰਹੀ ਹਿੰਸਾ ਕਰਕੇ ਮੌਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।ਇਸ ਦੌਰਾਨ ਟੀਐਲਪੀ ਹਮਲਿਆਂ ਵਿੱਚ ਮਾਰੇ ਗਏ ਪੁਲਿਸ ਮੁਲਾਜ਼ਮਾਂ ਦੀ ਗਿਣਤੀ 6 ਹੋ ਗਈ ਹੈ।

ਸੂਚਨਾ ਅਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਵੀਰਵਾਰ ਨੂੰ ਕਿਹਾ- ਅਸੀਂ ਤਹਿਰੀਕ-ਏ-ਲਬਾਇਕ ਨੂੰ ਅੱਤਵਾਦੀ ਮੰਨਦੇ ਹਾਂ।

ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ। ਬਲੈਕਮੇਲ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕ ਪਰੇਸ਼ਾਨ ਦਿਖਾਈ ਦੇ ਰਹੇ ਨੇ।

ਗੁਜਰਾਂਵਾਲਾ ‘ਚ ਟੀਐੱਲਪੀ ਅਤੇ ਪੁਲਿਸ ਵਿਚਾਲੇ ਲੰਮਾ ਟਕਰਾਅ ਹੋਇਆ। ਇਸ ਤੋਂ ਬਾਅਦ ਕਈ ਲੋਕਾਂ ਨੂੰ ਹਸਪਤਾਲ ਲਿਜਾਣਾ ਪਿਆ। ਟੀਐਲਪੀ ਦਾ ਦੋਸ਼ ਹੈ ਕਿ ਪੁਲਿਸ ਨੇ ਉਸਦੇ ਵਰਕਰਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਤੋਂ ਚੁੱਕ ਲਿਆ।

ਮੁਲਤਾਨ ਅਤੇ ਲਾਹੌਰ ਵਿੱਚ ਵੀ ਲਬਾਕ ਕਾਰਕੁੰਨ ਹੰਗਾਮਾ ਕਰ ਰਹੇ ਹਨ।

ਮੁਸੀਬਤ ਇਹ ਹੈ ਕਿ ਜ਼ਿਆਦਾਤਰ ਸ਼ਹਿਰਾਂ ਵਿੱਚ ਟੀਐਲਪੀ ਦੇ ਲੋਕ ਪੈਦਲ ਹੀ ਹਨ ਅਤੇ ਸਰਕਾਰੀ ਕੰਟੇਨਰ ਅਤੇ ਸੜਕ ਕਿਨਾਰੇ ਪਏ ਟੋਏ ਉਨ੍ਹਾਂ ਨੂੰ ਰੋਕਣ ਵਿੱਚ ਅਸਫਲ ਰਹੇ ਨੇ ।

ਪੰਜਾਬ ਸੂਬੇ ਦੀ ਸਰਕਾਰ ਨੇ 60 ਦਿਨਾਂ ਲਈ ਸੂਬੇ ਦੀ ਸੁਰੱਖਿਆ ਰੇਂਜਰਾਂ ਨੂੰ ਸੌਂਪ ਦਿੱਤੀ ਹੈ ਪਰ ਇਸ ਦਾ ਕੋਈ ਫਾਇਦਾ ਹੁੰਦਾ ਨਜ਼ਰ ਨਹੀਂ ਆ ਰਿਹਾ।

ਇਸ ਦਾ ਕਾਰਨ ਇਹ ਹੈ ਕਿ ਟੀਐਲਪੀ ਵਿੱਚ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਬੱਚੇ ਵੀ ਹਨ।

ਸੁਰੱਖਿਆ ਬਲ ਉਨ੍ਹਾਂ ਵਿਰੁੱਧ ਤਾਕਤ ਦੀ ਵਰਤੋਂ ਕਰਨ ਤੋਂ ਅਸਮਰੱਥ ਹਨ।

ਟੀਐਲਪੀ ਮੰਗ ਕਰਦੀ ਹੈ ਕਿ ਫਰਾਂਸ ਵਿੱਚ ਪੈਗੰਬਰ ਦਾ ਅਪਮਾਨ ਹੋਇਆ ਹੈ, ਇਸ ਲਈ ਫਰਾਂਸ ਦੇ ਰਾਜਦੂਤ ਨੂੰ ਤੁਰੰਤ ਪਾਕਿਸਤਾਨ ਵਿੱਚੋਂ ਕੱਢਿਆ ਜਾਵੇ।

ਇਮਰਾਨ ਸਰਕਾਰ ਨੇ ਇਸ ‘ਤੇ ਸੰਸਦ ‘ਚ ਬਹਿਸ ਕਰਵਾਉਣ ਦਾ ਵਾਅਦਾ ਕੀਤਾ ਸੀ।

ਟੀਐਲਪੀ ਮੁਖੀ ਨੂੰ ਬਿੱਲ ਪੇਸ਼ ਹੋਣ ਤੋਂ ਪਹਿਲਾਂ ਹੀ 12 ਅਪ੍ਰੈਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਟੀਐਲਐਫ ਇੱਕ ਧਾਰਮਿਕ ਅਤੇ ਸਿਆਸੀ ਪਾਰਟੀ ਹੈ। ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਨੂੰ 24 ਲੱਖ ਵੋਟਾਂ ਮਿਲੀਆਂ ਸਨ।

Spread the love