ਯੂ.ਕੇ. ਨੇ ਕੋਵਿਡ ਯਾਤਰਾ ਲਾਲ ਸੂਚੀ ‘ਚੋਂ ਆਖਰੀ ਸੱਤ ਦੇਸ਼ਾਂ-ਕੋਲੰਬੀਆ, ਡੋਮਿਨਿਕਨ ਰਿਪਬਲਿਕ, ਇਕਵਾਡੋਰ, ਹੈਤੀ, ਪਨਾਮਾ, ਪੇਰੂ ਅਤੇ ਵੈਨੇਜ਼ੁਏਲਾ ਨੂੰ ਵੀ ਬਾਹਰ ਕਰ ਦਿੱਤਾ ਹੈ ।

ਹੁਣ ਕੋਵਿਡ-19 ਵੈਕਸੀਨ ਲੈ ਚੁੱਕੇ ਯਾਤਰੀਆਂ ਨੂੰ ਬਿ੍ਟੇਨ ‘ਚ ਦਾਖਲ ਹੋਣ ‘ਤੇ ਸਰਕਾਰ ਵਲੋਂ ਪ੍ਰਵਾਨਿਤ ਹੋਟਲਾਂ ‘ਚ ਇਕਾਂਤਵਾਸ ‘ਚ ਨਹੀਂ ਰਹਿਣਾ ਹੋਵੇਗਾ ।

ਇਹ ਫੈਸਲਾ ਸੋਮਵਾਰ ਤੋਂ ਲਾਗੂ ਹੋਵੇਗਾ | ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੇਪਸ ਨੇ ਕਿਹਾ ਕਿ ਭਵਿੱਖ ‘ਚ ਸਾਵਧਾਨੀ ਲਈ ‘ਲਾਲ ਸੂਚੀ’ ਬਰਕਰਾਰ ਰੱਖੀ ਜਾਵੇਗੀ ।

ਉਨ੍ਹਾਂ ਨੇ ਕਿਹਾ ਕਿ 30 ਤੋਂ ਜ਼ਿਆਦਾ ਦੇਸ਼ਾਂ ‘ਚ ਕੋਵਿਡ ਤੋਂ ਬਚਾਅ ਲਈ ਦਿੱਤੇ ਜਾਣ ਵਾਲੇ ਟੀਕਿਆਂ ਨੂੰ ਵੀ ਬਿ੍ਟੇਨ ਮਨਜ਼ੂਰੀ ਦੇਵੇਗਾ ।

Spread the love