ਨਿਊਯਾਰਕ ‘ਚ ਅੱਗ ਬੁਝਾਊ ਵਿਭਾਗ ਦੇ ਮੁਲਾਜ਼ਮਾਂ ਵਲੋਂ ਕੋਵਿਡ ਵੈਕਸੀਨ ਲਾਜ਼ਮੀ ਲਗਵਾਉਣ ਦਾ ਵਿਰੋਧ ਕਰਦਿਆਂ ਇੱਕ ਵਿਸ਼ਾਲ ਰੈਲੀ ਕੱਢੀ।

ਮੁਲਾਜ਼ਮ ਮੇਅਰ ਦੀ ਸਰਕਾਰੀ ਰਿਹਾਇਸ਼ ਗਰੇਸੀ ਮੈਨਸ਼ਨ ਵਿਖੇ ਇਕੱਠੇ ਹੋਏ ਤੇ ਕੋਵਿਡ ਵੈਕਸੀਨ ਲਾਜ਼ਮੀ ਲਗਵਾਉਣ ਦਾ ਵਿਰੋਧ ਕੀਤਾ ।

ਪ੍ਰਦਰਸ਼ਕਾਰੀਆਂ ਨੇ ਵੈਕਸੀਨ ਟੀਕਾਕਰਨ ਵਿਰੁੱਧ ਨਾਅਰੇਬਾਜ਼ੀ ਕੀਤੀ ।

ਉਨ੍ਹਾਂ ਨੇ ‘ਮਾਈ ਬੌਡੀ ਮਾਈ ਚੌਇਸ’, ਨੈਚਰਲ ਇਮਊਨਿਟੀ ਤੇ ‘ਇਸ਼ੈਂਸ਼ੀਅਲ ਵਰਕਰਜ਼ ਆਰ ਨਾਟ ਡਿਸਪੋਜ਼ੇਬਲ ਹੀਰੋਜ਼’ ਵਰਗੇ ਨਾਅਰੇ ਲਾ ਕੇ ਕੋਵਿਡ-19 ਟੀਕਾਕਰਨ ਦਾ ਵਿਰੋਧ ਕੀਤਾ ।

ਇੱਥੇ ਵਰਣਨਯੋਗ ਹੈ ਕਿ ਨਿਊਯਾਰਕ ਦੇ ਅੱਗ ਬੁਝਾਊ ਵਿਭਾਗ, ਪੁਲਿਸ ਵਿਭਾਗ ਤੇ ਸ਼ਹਿਰ ‘ਚ ਕੰਮ ਕਰਦੇ ਹੋਰ ਮੁਲਾਜ਼ਮਾਂ ਨੂੰ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਘੱਟੋ-ਘੱਟ ਇਕ ਟੀਕਾ ਲੱਗੇ ਹੋਣ ਦਾ ਸਬੂਤ ਵਿਖਾਉਣ ਲਈ ਕਿਹਾ ਗਿਆ ਹੈ ।

ਇਸੇ ਦੌਰਾਨ ਮੁਲਾਜ਼ਮਾਂ ਨੇ ਕਿਹਾ ਹੈ ਕਿ ਉਹ ਕੋਵਿਡ-19 ਟੀਕੇ ਨਹੀਂ ਲਵਾਉਣਗੇ ਤੇ ਨੌਕਰੀਆਂ ਛੱਡ ਜਾਣਗੇ ।

ਕਾਰੋਬਾਰੀ ਅਦਾਰਿਆਂ ‘ਚ ਕੰਮ ਕਰਦੇ ਵੱਡੀ ਤਾਦਾਦ ‘ਚ ਕੋਵਿਡ ਟੀਕਾਕਰਨ ਨਾ ਕਰਵਾਉਣ ਵਾਲੇ ਕਾਮਿਆਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੇ ਮਾਲਕਾਂ ਨੇ ਕੋਵਿਡ-19 ਮਹਾਮਾਰੀ ਬਾਰੇ ਸੰਘੀ ਨਿਯਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਨੌਕਰੀਆਂ ਛੱਡ ਦੇਣਗੇ ।

ਇਕ ਸਰਵੇ ਵਿਚ ਸਪੱਸ਼ਟ ਹੋਇਆ ਹੈ ਕਿ ਕੋਵਿਡ-19 ਟੀਕਾਕਰਨ ਨਾ ਕਰਵਾਉਣ ਵਾਲੇ 72% ਕਾਮਿਆਂ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਮਾਲਕਾਂ ਨੇ ਕੋਵਿਡ ਵੈਕਸੀਨ ਜ਼ਰੂਰੀ ਲਵਾਉਣ ਲਈ ਕਿਹਾ ਤੇ ਟੈਸਟ ਕਰਵਾਉਣ ਦੀ ਪੇਸ਼ਕਸ਼ ਨਾ ਕੀਤੀ ਤਾਂ ਉਹ ਨੌਕਰੀਆਂ ਛੱਡ ਦੇਣਗੇ ।

Spread the love