ਤਾਲਿਬਾਨ ਨੇ ਦੁਨੀਆਂ ਨੂੰ ਧਮਕੀ ਦਿੰਦਿਆ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਰਕਾਰ ਨੂੰ ਮਾਨਤਾ ਦੇਣ ਵਿਚ ਦੇਰੀ ਨਾ ਕਰਨ।

ਤਾਲਿਬਾਨ ਦੇ ਬੁਲਾਰੇ ਨੇੇ ਕਿਹਾ ਕਿ ਅਜਿਹਾ ਕਰਨ ਵਿਚ ਨਾਕਾਮ ਰਹਿਣ ’ਤੇ ਵੱਡੀ ਸਮੱਸਿਆ ਖੜ੍ਹੀ ਹੋ ਜਾਵੇਗੀ।

ਇਸ ਦੇ ਨਤੀਜੇ ਮੁਲਕ ਹੀ ਨਹੀਂ, ਸਗੋਂ ਪੂਰਾ ਸੰਸਾਰ ਭੁਗਤੇਗਾ।

ਕਾਬੁਲ ‘ਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਤਾਲਿਬਾਨ ਦੇ ਮੰਤਰੀ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਕਿ ਇਸ ਖੇਤਰ ਦੀ ਸਮੱਸਿਆ ਪੂਰੇ ਵਿਸ਼ਵ ਦੀ ਸਮੱਸਿਆ ਬਣ ਸਕਦੀ ਹੈ।

ਮੁਜਾਹਿਦ ਨੇ ਕਿਹਾ ਕਿ ਪਿਛਲੀ ਵਾਰ ਜਦ ਅਮਰੀਕਾ ਤੇ ਤਾਲਿਬਾਨ ਭਿੜੇ ਸਨ ਤਾਂ ਉਸ ਦਾ ਕਾਰਨ ਸੀ ਕਿ ਦੋਵਾਂ ਮੁਲਕਾਂ ਵਿਚਾਲੇ ਕੂਟਨੀਤਕ ਸਬੰਧ ਨਹੀਂ ਸਨ।

ਤਾਲਿਬਾਨ ਦੇ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਮੁੱਦਿਆਂ ਕਰ ਕੇ ਪਹਿਲਾਂ ਜੰਗ ਲੱਗੀ ਸੀ, ਉਨ੍ਹਾਂ ਨੂੰ ਹੁਣ ਸਿਆਸੀ ਸਮਝੌਤੇ ਤੇ ਗੱਲਬਾਤ ਰਾਹੀਂ ਸੁਲਝਾਇਆ ਜਾ ਸਕਦਾ ਹੈ ਪਰ ਹੁਣ ਹਾਲਾਤ ਹੋਰ ਨੇ।

ਮੁਜਾਹਿਦ ਨੇ ਕਿਹਾ ਕਿ ਮਾਨਤਾ ਲੈਣਾ ਅਫ਼ਗਾਨਿਸਤਾਨ ਦੇ ਲੋਕਾਂ ਦਾ ਹੱਕ ਹੈ।

ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਹੁੰਦਾ ਤਾਂ ਅਫ਼ਗਾਨਿਸਤਾਨ ਦੀ ਸੰਪਤੀ ਤੇ ਫੰਡ ਜ਼ਬਤ ਹੁੰਦੇ ਰਹਿਣਗੇ।ਦੱਸ ਦੇਈਏ ਕਿ ਅਫ਼ਗਾਨਿਸਤਾਨ ਲੰਬੇ ਸਮੇਂ ਬਾਅਦ ਹਾਲਾਤ ਠੀਕ ਹੋਣ ਦੀ ਗੱਲ ਕਹਿ ਰਿਹੈ ਪਰ ਅਜੇ ਵੀ ਸਥਿਤੀ ਗੰਭੀਰ ਹੈ, ਇੱਕ ਪਾਸੇ ਅਫ਼ਗਾਨਿਸਤਾਨ ਜਿੱਥੇ ਗੰਭੀਰ ਸਮੱਸਿਆ ਨਾਲ ਜੂਝ ਰਿਹੈ ਉੱਥੇ ਹੀ ਭੁੱਖਮਰੀ ਵੀ ਵਧਦੀ ਜਾ ਰਹੀ ਹੈ।

Spread the love