ਕਰੋਨਾ ਮਹਾਮਾਰੀ ਨਾਲ ਦੁਨੀਆ ਭਰ ’ਚ ਮਰਨ ਵਾਲਿਆ ਦਾ ਅੰਕੜਾ 50 ਲੱਖ ਤੋਂ ਪਾਰ ਹੋ ਗਿਆ।

ਦੋ ਸਾਲ ਤੋਂ ਵੀ ਘੱਟ ਸਮੇਂ ਅੰਦਰ ਇਸ ਮਹਾਮਾਰੀ ਨੇ ਗ਼ਰੀਬ ਹੀ ਨਹੀਂ, ਬਲਕਿ ਸੰਪੰਨ ਦੇਸ਼ਾਂ ਨੂੰ ਵੀ ਵੱਡਾ ਝਟਕਾ ਦਿੱਤਾ ਹੈ।

ਅਮਰੀਕਾ, ਯੂਰਪੀ ਸੰਘ, ਬ੍ਰਿਟੇਨ ਤੇ ਬ੍ਰਾਜ਼ੀਲ ਉੱਚ ਆਮਦਨ ਵਾਲੇ ਦੇਸ਼ ਹਨ ਤੇ ਇਨ੍ਹਾਂ ’ਚ ਦੁਨੀਆ ਦੀ ਆਬਾਦੀ ਦਾ ਅੱਠਵਾਂ ਹਿੱਸਾ ਰਹਿੰਦਾ ਹੈ।

ਪਰ ਕੋਵਿਡ ਨਾਲ ਹੋਣ ਵਾਲੀਆਂ ਕੁਲ ਮੌਤਾਂ ’ਚੋਂ ਅੱਧੀਆਂ ਇਨ੍ਹਾਂ ਦੇਸ਼ਾਂ ’ਚ ਹੋਈਆਂ ਹਨ।

ਅਮਰੀਕਾ ’ਚ ਸਭ ਤੋਂ ਵਧ ਕਰੀਬ 7.40 ਲੱਖ ਲੋਕਾਂ ਨੇ ਜਾਨ ਗੁਆਈ ਹੈ।

ਜੌਨ ਹਾਪਕਿੰਸ ਯੂਨੀਵਰਸਿਟੀ ਦੇ ਇੱਕਠੇ ਕੀਤੀ ਅੰਕੜਿਆਂ ‘ਚ ਇਹ ਗੱਲ ਸਾਹਮਣੇ ਆਈ ਹੈ।ਦੱਸ ਦੇੲਏ ਕਿ ਸਾਲ 1950 ਤੋਂ ਲੈ ਕੇ ਹੁਣ ਤਕ ਹੋਈ ਜੰਗ ’ਚ ਕਰੀਬ ਇੰਨੇ ਹੀ ਲੋਕਾਂ ਦੀ ਮੌਤ ਹੋਈ ਹੈ, ਜਿੰਨੇ ਇਸ ਮਹਾਮਾਰੀ ਨਾਲ ਮਰੇ ਹਨ।

ਇਹ ਹਾਰਟ ਅਟੈਕ ਤੇ ਬ੍ਰੇਨ ਹੈਮਰੇਜ ਤੋਂ ਬਾਅਦ ਮੌਤ ਦੀ ਤੀਜੀ ਵੱਡੀ ਵਜ੍ਹਾ ਹੈ।

ਉਧਰ ਚੀਨ ਦੀ ਗੱਲ ਕੀਤੀ ਜਾਵੇ ਤਾਂ ਰਾਜਧਾਨੀ ਬੀਜਿੰਗ ’ਚ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਦੇਸ਼ ਦੇ ਦੂਜੇ ਹਿੱਸਿਆਂ ’ਚ ਘੁੰਮਣ ਗਏ ਲੋਕਾਂ ਨੂੰ ਫਿਲਹਾਲ ਉੱਥੇ ਹੀ ਰੁਕਣ ਲਈ ਕਿਹਾ ਹੈ।

ਰੂਸ ‘ਚ ਵੀ ਕਰੋਨਾ ਦੇ ਕੇਸ ਵਧਦੇ ਜਾ ਰਹੇ ਨੇ ਜਿਸ ਕਰਕੇ ਸਰਕਾਰ ਸਖ਼ਤੀ ਕਰਨ ਦੇ ਸੰਕੇਤ ਦੇ ਰਹੀ ਹੈ।ਪਾਕਿਸਤਾਨ ਦੀ ਗੱਲ ਕੀਤੀ ਜਾਵੇ ਮਾਹਰਾਂ ਨੇ ਕੋਰੋਨਾ ਦੀ ਪੰਜਵੀਂ ਲਹਿਰ ਆਉਣ ਦੀ ਸੰਭਾਵਨਾ ਜਤਾਈ ਹੈ।

Spread the love