ਯੂਕਰੇਨ ਦੀ ਸਰਹੱਦ ਨੇੜੇ ਰੂਸ ਦੀਆਂ ਫੌਜੀ ਗਤੀਵਿਧੀਆਂ ਵਧਦੀਆਂ ਜਾ ਰਹੀਆਂ ਨੇ ਜਿਸ ‘ਤੇ ਅਮਰੀਕਾ ਨੇ ਨਜ਼ਰਾਂ ਟਿਕਾ ਕੇ ਰੱਖੀਆਂ ਹੋਈਆਂ ਨੇ।

ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਇਹ ਗੱਲ ਕਹੀ। ਜੌਹਨ ਕਿਰਬੀ ਨੇ ਕਿਹਾ, ‘ਮੈਂ ਇਹ ਨਹੀਂ ਕਹਿ ਸਕਦਾ ਕਿ ਰੂਸ ਦਾ ਇਰਾਦਾ ਕੀ ਹੈ, ਪਰ ਅਸੀਂ ਖੇਤਰ ਦੀ ਨਿਗਰਾਨੀ ਕਰ ਰਹੇ ਹਾਂ।

‘ਦੱਸ ਦੇਈਏ ਕਿ ਰੂਸੀ ਫੌਜੀ ਨਿਰਮਾਣ ਦੀਆਂ ਸੈਟੇਲਾਈਟ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਤੋਂ ਲਗਦਾ ਕਿ ਦੋਵਾਂ ਦੇਸ਼ਾਂ ਦਾ ਤਣਾਅ ਵਧ ਸਕਦੈ।

ਇਸ ਨਾਲ ਜੁੜੇ ਕੁਝ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਸੈਟੇਲਾਈਟ ਤਸਵੀਰਾਂ ਦਿਖਾਉਂਦੀਆਂ ਹਨ ਕਿ ਰੂਸ ਨੇ ਸੈਨਿਕਾਂ ਦੀ ਗਿਣਤੀ ਵਧਾ ਦਿੱਤੀ ਹੈ ਅਤੇ ਸਰਹੱਦ ਦੇ ਨੇੜੇ ਫੌਜੀ ਉਪਕਰਣ ਤਾਇਨਾਤ ਕੀਤੇ ਹਨ।

Spread the love