ਭਾਰਤ ਦੇ ਕਰੋਨਾ ਟੀਕੇ ‘ਕੋਵੈਕਸੀਨ’ ਨੂੰ ਆਸਟਰੇਲੀਆ ਨੇ ਰਸਮੀ ਤੌਰ ’ਤੇ ਮਾਨਤਾ ਦੇ ਦਿੱਤੀ ਹੈ।

20 ਮਹੀਨਿਆਂ ਮਗਰੋਂ ਦੇਸ਼ ਦੀਆਂ ਹੱਦਾਂ ਵੀ ਪਹਿਲੀ ਵਾਰ ਖੁੱਲ੍ਹ ਗਈਆਂ ਹਨ।

ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿਚ ਬਣਿਆ ਭਾਰਤ ਬਾਇਓਟੈੱਕ ਦਾ ਕੋਵੈਕਸੀਨ, ਐਸਟਰਾਜ਼ੈਨੇਕਾ ਤੇ ਆਕਸਫੋਰਡ ਯੂਨੀਵਰਸਿਟੀ ਦਾ ਕੋਵੀਸ਼ੀਲਡ ਵੈਕਸੀਨ ਹੀ ਜ਼ਿਆਦਾਤਰ ਭਾਰਤੀ ਲੋਕਾਂ ਦੇ ਲੱਗਾ ਹੈ।

ਕੋਵੀਸ਼ੀਲਡ ਨੂੰ ਆਸਟਰੇਲੀਆ ਪਹਿਲਾਂ ਹੀ ਮਨਜ਼ੂਰੀ ਦੇ ਚੁੱਕਾ ਹੈ।

ਉਧਰ ਦੂਸਰੇ ਪਾਸੇ ਕੈਰੇਬਿਆਈ ਦੇਸ਼ ਗੁਆਨਾ ਨੇ ਵੀ ਕੋਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ।

ਭਾਰਤੀ ਦੂਤਾਵਾਸ ਨੇ ਟਵੀਟ ਕਰ ਕੇ ਕਿਹਾ ਕਿ ਕੋਵਿਡ-19 ਤੋਂ ਬਾਅਦ ਗੁਆਨਾ ਸਰਕਾਰ ਨੇ ਭਾਰਤ ਦੀ ਕਰੋਨਾ ਵੈਕਸੀਨ ਨੂੰ ਮਾਨਤਾ ਦੇ ਦਿੱਤੀ ਹੈ।

Spread the love