03 ਨਵੰਬਰ

ਦੀਵਾਲੀ ਦੇ ਮੌਕੇ ‘ਤੇ ਅਕਸ਼ੇ ਕੁਮਾਰ ਦੀ ਫ਼ਿਲਮ ਸੂਰਿਆਵੰਸ਼ੀ (Sooryavanshi) ਧਮਾਕੇ ਕਰਨ ਲਈ ਤਿਆਰ ਹੈ।

ਅਕਸ਼ੈ ਕੁਮਾਰ (Akshay Kumar) ਕੈਟਰੀਨਾ ਕੈਫ (Katrina Kaif) ਦੀ ਇਸ ਫ਼ਿਲਮ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਹੁਣ ਕਾਫ਼ੀ ਇੰਤਜ਼ਾਰ ਤੋਂ ਬਾਅਦ ਫ਼ਿਲਮ ਰਿਲੀਜ਼ ਹੋਣ ਵਾਲੀ ਹੈ। ਹਾਲਾਂਕਿ ਹੁਣ ਜੋ ਨਵੀਂ ਖ਼ਬਰ ਸਾਹਮਣੇ ਆ ਰਹੀ ਹੈ ਉਹ ਇਹ ਹੈ ਕਿ ਇਹ ਫ਼ਿਲਮ ਵਿਸ਼ਵ ਪੱਧਰ ‘ਤੇ 5200 ਸਕ੍ਰੀਨਜ਼ ‘ਤੇ ਰਿਲੀਜ਼ ਹੋ ਰਹੀ ਹੈ।

ਮੀਡੀਆ ਰਿਪੋਰਟ ਮੁਤਾਬਿਕ ਰਿਲਾਇੰਸ ਦੀ ਡਿਸਟ੍ਰੀਬਿਊਸ਼ਨ ਟੀਮ ਫ਼ਿਲਮ ਨੂੰ ਵੱਡੇ ਪੱਧਰ ‘ਤੇ ਰਿਲੀਜ਼ ਕਰਨਾ ਚਾਹੁੰਦੀ ਹੈ। ਸਕਰੀਨਾਂ ਦੀ ਗਿਣਤੀ ਹਰ ਘੰਟੇ ਦੇ ਨਾਲ ਵਧ ਰਹੀ ਹੈ। ਸੂਰਿਆਵੰਸ਼ੀ ​ਕੁੱਝ ਸਕ੍ਰੀਨਾਂ ‘ਤੇ ਰਿਲੀਜ਼ ਕੀਤੀ ਜਾ ਰਹੀ ਹੈ ਜਿੱਥੇ ਹਿੰਦੀ ਫ਼ਿਲਮਾਂ ਰਿਲੀਜ਼ ਨਹੀਂ ਹੁੰਦੀਆਂ। ਉੱਥੇ ਵੀ ਇਹ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।

ਡੋਮੇਸਟਿਕ ਇਹ ਫ਼ਿਲਮ 4000 ਸਕ੍ਰੀਨਜ਼ ‘ਤੇ ਰਿਲੀਜ਼ ਹੋ ਰਹੀ ਹੈ। ਅਜਿਹਾ ਵੀ ਹੋ ਸਕਦਾ ਹੈ ਕਿ ਬੁੱਧਵਾਰ ਤੱਕ 4250 ਸਕਰੀਨਾਂ ਲੱਗ ਲੱਗ ਜਾਣ।

ਇਹ ਫ਼ਿਲਮ ਵਿਦੇਸ਼ਾਂ ਵਿੱਚ 1250 ਸਕ੍ਰੀਨਜ਼ ਦੇ ਨਾਲ 1000 ਪ੍ਰਿੰਟਸ ਵਿੱਚ ਰਿਲੀਜ਼ ਹੋਵੇਗੀ। ਇਸ ਲਈ ਇਸ ਹਿਸਾਬ ਨਾਲ ਅਕਸ਼ੇ ਕੁਮਾਰ ਅਤੇ ਰੋਹਿਤ ਸ਼ੈੱਟੀ ਦੀ ਇਹ ਫ਼ਿਲਮ ਵੱਡੇ ਪੱਧਰ ‘ਤੇ ਰਿਲੀਜ਼ ਹੋ ਰਹੀ ਹੈ। ਕੋਵਿਡ ਦੌਰਾਨ ਵੀ ਫ਼ਿਲਮ ਨੂੰ ਇੰਨੀਆਂ ਸਕ੍ਰੀਨਾਂ ‘ਤੇ ਰਿਲੀਜ਼ ਕਰਨਾ ਵੱਡੀ ਗੱਲ ਹੈ।

ਸੂਰਿਆਵੰਸ਼ੀ 5200 ਸਕ੍ਰੀਨਜ਼ ‘ਤੇ ਰਿਲੀਜ਼ ਹੋਵੇਗੀ ਅਤੇ ਉਮੀਦ ਹੈ ਕਿ ਇਹ ਫ਼ਿਲਮ 5500 ਦੇ ਅੰਕੜੇ ਤੱਕ ਪਹੁੰਚ ਜਾਵੇਗੀ। ਫ਼ਿਲਮ ਦੀ ਐਡਵਾਂਸ ਬੁਕਿੰਗ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਖ਼ਬਰਾਂ ਮੁਤਾਬਿਕ ਫ਼ਿਲਮ ਪਹਿਲੇ ਦਿਨ 30 ਕਰੋੜ ਨਾਲ ਓਪਨਿੰਗ ਕਰ ਸਕਦੀ ਹੈ ਅਤੇ ਜੇਕਰ ਫ਼ਿਲਮ ਚੰਗੀ ਚੱਲ ਦੀ ਰਹੀ ਤਾਂ ਇਹ ਫ਼ਿਲਮ ਨਵਾਂ ਰਿਕਾਰਡ ਬਣਾ ਸਕਦੀ ਹੈ।

Spread the love