ਨਵੀਂ ਦਿੱਲੀ, 03 ਨਵੰਬਰ

ਇੱਕ ਪਾਸੇ ਜਿੱਥੇ ਬ੍ਰਿਟੇਨ, ਚੀਨ ਅਤੇ ਰੂਸ ਵਰਗੇ ਦੇਸ਼ਾਂ ‘ਚ ਕਰੋਨਾ ਫਿਰ ਤੋਂ ਫੈਲ ਰਿਹਾ ਹੈ, ਉਥੇ ਹੀ ਦੂਜੇ ਪਾਸੇ ਭਾਰਤ ‘ਚ ਵੀ ਹੌਲੀ-ਹੌਲੀ ਕਰੋਨਾ ਇਨਫੈਕਸ਼ਨ ‘ਤੇ ਕਾਬੂ ਪਾਇਆ ਜਾ ਰਿਹਾ ਹੈ। ਇੱਥੇ ਹਰ ਦਿਨ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਰਹੀ ਹੈ।

ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ‘ਚ ਹੁਣ ਸਿਰਫ 1,51,209 ਕਰੋਨਾ ਸੰਕਰਮਿਤ ਹਨ। ਇਹ ਸੰਖਿਆ ਪਿਛਲੇ 252 ਦਿਨਾਂ ਵਿੱਚ ਸਭ ਤੋਂ ਘੱਟ ਹੈ। ਇਸ ਦੇ ਨਾਲ ਹੀ, ਪਿਛਲੇ 24 ਘੰਟਿਆਂ ਵਿੱਚ, ਕਰੋਨਾ ਮਰੀਜ਼ਾਂ ਦੀ ਗਿਣਤੀ 11,903 ਦਰਜ ਕੀਤੀ ਗਈ ਹੈ। ਜਦੋਂ ਕਿ ਮੰਗਲਵਾਰ ਨੂੰ ਇਹ ਗਿਣਤੀ 10,423 ਸੀ। ਭਾਵੇਂ ਅੱਜ ਰਿਪੋਰਟ ਕੀਤੇ ਗਏ ਕਰੋਨਾ ਸੰਕਰਮਿਤਾਂ ਦੀ ਗਿਣਤੀ ਵਿੱਚ ਮਾਮੂਲੀ ਉਛਾਲ ਹੋ ਸਕਦਾ ਹੈ,ਪਰ ਫਿਰ ਵੀ ਇਹ ਅੰਕੜੇ ਰਾਹਤ ਦੇਣ ਵਾਲੇ ਹਨ।

ਦੇਸ਼ ਵਿੱਚ ਲੋਕ ਕਰੋਨਾ ਤੋਂ ਤੇਜ਼ੀ ਨਾਲ ਠੀਕ ਹੋ ਰਹੇ ਹਨ । ਸਿਹਤ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 14,159 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਸ ਤਰ੍ਹਾਂ ਦੇਸ਼ ‘ਚ ਹੁਣ ਤੱਕ 3,36,97,740 ਲੋਕ ਕਰੋਨਾ ਤੋਂ ਠੀਕ ਹੋ ਚੁੱਕੇ ਹਨ।

ਕਰੋਨਾ ਪੀੜਤਾਂ ਦੀ ਘਟਦੀ ਗਿਣਤੀ ਰਾਹਤ ਵਾਲੀ ਗੱਲ ਹੋ ਸਕਦੀ ਹੈ ਪਰ ਮਰਨ ਵਾਲਿਆਂ ਦੇ ਅੰਕੜੇ ਵਿਗਿਆਨੀਆਂ ਦੀ ਚਿੰਤਾ ਵਧਾ ਰਹੇ ਹਨ। ਜਿਸ ਤਰ੍ਹਾਂ ਨਾਲ ਕਰੋਨਾ ਸੰਕਰਮਿਤ ਘੱਟ ਰਹੇ ਹਨ, ਉਸ ਹਿਸਾਬ ਨਾਲ ਹਰ ਰੋਜ਼ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਨਹੀਂ ਹੋ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ, ਦੇਸ਼ ਵਿੱਚ ਕਰੋਨਾ ਨਾਲ ਸੰਕਰਮਿਤ 311 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 459191 ਹੋ ਗਈ ਹੈ।

Spread the love